ਟਾਂਡਾ ਉੜਮੁੜ,7 ਜੁਲਾਈ ( ਨਵਦੀਪ ਸਿੰਘ ) - ਸ਼ਿਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋ ਅੱਜ ਟਾਂਡਾ ਵਿੱਚ ਯੂਥ ਆਗੂ ਸਤਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਪੰਜਾਬ ਦੇ ਹਿੱਤਾਂ ਦੀ ਪੈਰਵਾਈ ਕਰਦੇ ਹੋਏ ਪੰਜਾਬੀਆਂ ਦੇ ਮੁੱਦਿਆਂ ਨੂੰ ਲੈਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਧਰਨਾਂ ਲਾਇਆ ਗਿਆ | ਇਸ ਮੌਕੇ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਪੈਟਰੋਲ ਡੀਜਲ ਦੀਆਂ ਕੀਮਤਾਂ ਦੇ ਵਿੱਚ ਕੀਤੇ ਵਾਧੇ ਅਤੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਵਿਰੋਧ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਕੱਟੇ ਨੀਲੇ ਕਾਰਡਾਂ ਦਾ ਵਿਰੋਧ, ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੀ ਕੀਤੀ ਕਾਣੀ ਵੰਡ ਅਤੇ ਘਪਲੇ ਅਤੇ ਤੇਲ ਦੀਆਂ ਕੀਮਤਾਂ ਦੇ ਵਾਧੇ ਲਈ ਪੰਜਾਬ ਸਰਕਾਰ ਵੱਲੋਂ ਲਾਏ ਟੈਕਸਾਂ ਦਾ ਵਿਰੋਧ ਕੀਤਾ ਗਿਆ | ਇਸ ਮੌਕੇ ਤਜਿੰਦਰ ਸਿੰਘ ਸੋਨੂੰ ਜਾਜਾ, ਗੁਰਵਿੰਦਰ ਸਿੰਘ ਮੋਹਕਮਗੜ੍,ਹ ਸੁਖਬੀਰ ਸਿੰਘ ਸੁੱਖਾ ਜੌੜਾ,ਬੂਟਾ ਸਿੰਘ ਟਾਂਡਾ, ਕੁਲਵਿੰਦਰ ਸਿੰਘ ਸੈਦੂਪੁਰ, ਗੁਰਪ੍ਰੀਤ ਸਿੰਘ ਗੋਪੀ, ਕੁਲਜੀਤ ਸਿੰਘ ਜੀਤਾ, ਸੁੱਖਾ ਜੌੜਾ, ਅਮਰਜੀਤ ਸਿੰਘ ਬੈਂਚਾਂ, ਰੋਮੀ ਟਾਂਡਾ, ਭੁਪਿੰਦਰ ਸਿੰਘ ਭਿੰਦਾ, ਦਾਰਾ ਸਿੰਘ ਮੂਨਕਾਂ, ਕਰਨਵੀਰ ਸਿੰਘ ਕੰਧਾਲਾ ਸ਼ੇਖਾਂ ,ਜਸਵਿੰਦਰ ਸਿੰਘ ਲਾਡੀ, ਮਲਕੀਤ ਸਿੰਘ ,ਲੱਕੀ ਆਦਿ ਮੌਜੂਦ ਸਨ |
advt.
advt.

0 Comments