ਟਾਂਡਾ ਉੜਮੁੜ , 27 ਜੁਲਾਈ (ਨਵਦੀਪ ਸਿੰਘ ) - ਨਜ਼ਦੀਕੀ ਪਿੰਡ ਬੁੱਢੀ ਪਿੰਡ ਵਿੱਚ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਦੀ ਪਤਨੀ ਦਾ ਟੈਸਟ ਵੀ ਅੱਜ ਪਾਜ਼ੇਟਿਵ ਆਇਆ ਹੈ | ਜਦਕਿ ਉਸਦੇ ਸੰਪਰਕ ਵਿੱਚ ਆਏ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਹੋਰਨਾਂ ਦੇ ਟੈਸਟ ਨੇਗਟਿਵ ਆਏ ਹਨ | ਸਰਕਾਰੀ ਹਸਪਤਾਲ ਦੀ ਟੀਮ ਨੇ 25 ਜੁਲਾਈ ਨੂੰ ਇਨ੍ਹਾਂ ਦੇ ਸੈਂਪਲ ਲਏ ਸਨ | ਅੱਜ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਔਰਤ ਮਰੀਜ਼ ਨੂੰ ਵੀ ਇਕਾਂਤਵਾਸ ਸੈਂਟਰ ਹੁਸ਼ਿਆਰਪੁਰ ਵਿੱਚ ਭਰਤੀ ਕਰਵਾਇਆ ਗਿਆ ਹੈ |



0 Comments