ਰਾਹਤ ਭਰੀ ਖਬਰ : ਕੋਰੋਨਾ ਪਾਜ਼ੇਟਿਵ ਆਏ ਜਲਾਲਪੁਰ ਵਾਸੀ ਪਿਤਾ ਪੁੱਤਰ ਦੇ ਸੰਪਰਕ ਵਿੱਚ ਆਏ 14 ਲੋਕਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਈਆਂ ਨੇਗਟਿਵ

ਟਾਂਡਾ ਉੜਮੁੜ, 4  ਅਗਸਤ (ਨਵਦੀਪ ਸਿੰਘ ) - ਬੀਤੇ ਦਿਨੀ ਪਿੰਡ ਜਲਾਲਪੁਰ ਵਿੱਚ ਕੋਰੋਨਾ ਪਾਜ਼ੇਟਿਵ ਆਏ ਪਿਤਾ ਪੁੱਤਰ ਦੇ ਸੰਪਰਕ ਵਿੱਚ ਆਏ 14 ਲੋਕਾਂ ਦੇ ਟੈਸਟਾਂ ਦੀ ਰਿਪੋਰਟਾਂ ਨੇਗਟਿਵ ਆਈਆਂ ਹਨ | ਜਿਸ ਵਿੱਚ ਪਾਜ਼ੇਟਿਵ ਮਰੀਜ਼ ਦੀ ਪਤਨੀ, ਪੁੱਤਰ ਅਤੇ ਅਕਾਊਂਟੈਂਟ ਦੀਆਂ ਰਿਪੋਰਟਾਂ ਵੀ ਸ਼ਾਮਿਲ ਹਨ | ਜਿਸ ਨਾਲ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ | ਸਰਕਾਰੀ ਹਸਪਤਾਲ ਟਾਂਡਾ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਉੱਦਮਾਂ ਤਹਿਤ ਕੀਤੀ ਜਾ ਰਹੀ ਰੁਟੀਨ ਸੈਂਪਲਿੰਗ ਦੌਰਾਨ ਅੱਜ ਵੀ ਡਾ. ਰਵੀ ਕੁਮਾਰ, ਡਾ. ਕਰਨ ਵਿਰਕ, ਹਰਿੰਦਰ ਸਿੰਘ, ਸਲੀਮ ਮਸੀਹ, ਅਮਨਦੀਪ ਕੌਰ, ਭੁਪਿੰਦਰ ਕੌਰ ਦੀ ਟੀਮ ਨੇ 9 ਵਿਆਕਤੀਆਂ ਦੇ ਟੈਸਟਾਂ ਲਈ ਸੈਂਪਲ ਲਏ | ਇਸ ਦੌਰਾਨ ਕੋਵਿਡ  ਇੰਚਾਰਜ ਡਾ ਕੇ ਆਰ ਬਾਲੀ ਨੇ ਦੱਸਿਆ  ਕਿ  ਐੱਸ.ਐੱਮ.ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੀ ਰੁਟੀਨ ਦੀ ਸੈਂਪਲਿੰਗ ਅਤੇ ਜਾਹਰੂਕਤਾ ਮੁਹਿੰਮ ਲਗਾਤਾਰ ਜਾਰੀ  ਰਹੇਗੀ |

Post a Comment

0 Comments