ਟਾਂਡਾ ਉੜਮੁੜ, 5 ਅਕਤੂਬਰ (ਨਵਦੀਪ ਸਿੰਘ )- ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਬਿਆਸ ਦਰਿਆ ਪੁਲ ਤੇ ਅੱਜ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਜਖ਼ਮੀ ਹੋ ਗਿਆ | ਹਾਦਸਾ ਇੰਨਾ ਭਿਆਨਕ ਸੀ ਕਿ ਅਣਪਛਾਤੇ ਵਾਹਨ ਵੱਲੋ ਟੱਕਰ ਵੱਜਣ ਤੋਂ ਬਾਅਦ ਮ੍ਰਿਤਿਕ ਔਰਤ ਪੁਲ ਦੀ ਲਗਭਗ 5 ਫੁੱਟ ਦੀ ਰੇਲਿੰਗ ਤੋਂ ਉੱਛਲ ਕੇ ਬਿਆਸ ਦਰਿਆ ਪੁਲ ਤੋਂ ਕਾਫੀ ਉਚਾਈ ਤੋਂ ਦਰਿਆ ਦੀ ਬਰੇਤੀ ਵਿੱਚ ਜਾ ਡਿੱਗੀ
ਜਿਸ ਕਾਰਨ ਔਰਤ ਗੁਰਮੀਤ ਕੌਰ ਪਤਨੀ ਕੁੰਦਨ ਸਿੰਘ ਵਾਸੀ ਹਰਚੋਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ | ਜਦਕਿ ਉਸਦਾ ਪੁੱਤਰ ਹਰਪ੍ਰੀਤ ਸਿੰਘ ਜਖ਼ਮੀ ਹੋ ਗਿਆ | ਹਾਦਸੇ ਦਾ ਸ਼ਿਕਾਰ ਹੋਏ ਮਾਂ ਪੁੱਤਰ ਟਾਂਡਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ | ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਟਾਂਡਾ ਪੁਲਿਸ ਦੇ ਐੱਸ.ਆਈ. ਬਖਸ਼ੀਸ਼ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ |



0 Comments