ਟਾਂਡਾ ਇਲਾਕੇ ਦੇ 8 ਮਰੀਜ਼ਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਸਰਕਾਰੀ ਹਸਪਤਾਲ ਦੀਆਂ ਟੀਮਾਂ ਨੇ ਕੀਤੇ 114 ਕੋਰੋਨਾ ਟੈਸਟ                                                                                                                ਟਾਂਡਾ ਉੜਮੁੜ, 9 ਅਕਤੂਬਰ (ਨਵਦੀਪ ਸਿੰਘ ) - ਸਰਕਾਰੀ ਹਸਪਤਾਲ ਟਾਂਡਾ ਦੀਆਂ ਟੀਮਾਂ  ਵੱਲੋ ਅੱਜ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਸ਼ੁਰੂ ਕੀਤੇ ਉੱਦਮਾਂ ਤਹਿਤ ਅਨਾਜ ਮੰਡੀ ਜਲਾਲਪੁਰ ਅਤੇ ਟਾਂਡਾ   ਦੇ ਨਾਲ ਨਾਲ ਸੀ.ਐੱਚ.ਸੀ. ਵਿੱਚ 114   ਕੋਰੋਨਾ ਟੈਸਟ ਕੀਤੇ ਗਏ | ਇਸਦੇ ਨਾਲ ਹੀ ਅੱਜ ਫਿਰ 8 ਕੋਰੋਨਾ ਪਾਜ਼ੇਟਿਵ ਮਰੀਜ਼ ਸਾਮਣੇ ਆਏ ਹਨ |   ਇਹ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਕੇ.ਆਰ. ਬਾਲੀ ਨੇ ਦੱਸਿਆ ਕਿ ਇਸ ਦੌਰਾਨ ਕੀਤੇ ਗਏ 21 ਰੈਪਿਡ ਟੈਸਟਾਂ ਵਿੱਚੋਂ ਸਹਿਬਾਜ਼ਪੁਰ ਵਾਸੀ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਇਆ ਹੈ  |
ਜਦਕਿ 7  ਅਕਤੂਬਰ ਦੇ  ਟੈਸਟਾਂ ਦੀਆਂ ਰਿਪੋਰਟਾਂ ਵਿੱਚੋਂ ਦਾਣਾ ਮੰਡੀ ਟਾਂਡਾ ਦੇ 7 ਪਰਵਾਸੀ ਮਜ਼ਦੂਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐੱਸ.ਐੱਮ. ਓ. ਟਾਂਡਾ ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਤਿੰਨ ਟੀਮਾਂ ਵਿੱਚ ਸ਼ਾਮਿਲ ਡਾ. ਰਵੀ ਕੁਮਾਰ, ਗੁਰਜੀਤ ਸਿੰਘ, ਬੀ.ਈ.ਈ. ਅਵਤਾਰ ਸਿੰਘ, ਬਲਜੀਤ ਸਿੰਘ, ਜਤਿੰਦਰ ਸਿੰਘ, ਹਰਿੰਦਰ ਸਿੰਘ, ਰਵਿੰਦਰ ਸਿੰਘ, ਨਵਦੀਪ ਕੌਰ, ਅਮਨਦੀਪ ਕੌਰ, ਅਲੀਮ ਮਸੀਹ, ਹਰਦੀਪ ਕੌਰ, ਪ੍ਰਦੀਪ ਕੌਰ, ਮਲਕੀਤ, ਚਰਨਜੀਤ ਕੌਰ, ਗੱਜਣ  ਸਿੰਘ, ਸੁਮਿਤ  ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ  |

 

Post a Comment

0 Comments