ਆਬਕਾਰੀ ਵਿਭਾਗ ਦੀ ਟੀਮ ਨੇ ਬ੍ਰਾਮਦ ਕੀਤੀ 57 ਲੀਟਰ ਨਾਜਾਇਜ਼ ਸ਼ਰਾਬ

 ਟਾਂਡਾ ਉੜਮੁੜ,8  ਨਵੰਬਰ (ਨਵਦੀਪ ਸਿੰਘ ) -  ਆਬਕਾਰੀ ਵਿਭਾਗ ਦੀ ਟੀਮ ਨੇ ਦਾਰਾਪੁਰ ਰੇਲਵੇ ਕਰਾਸਿੰਗ ਨਜਦੀਕ  ਕੀਤੀ ਛਾਪੇਮਾਰੀ ਦੌਰਾਨ 57   ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ . ਜਿਸ ਨੂੰ  ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਹੈ . ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਨਾਜਾਇਜ਼ ਸ਼ਰਾਬ ਖਲਿਾਫ ਵਿੱਢੀ ਮੁਹਿੰਮ ਤਹਿਤ ਐਕਸਾਈਜ਼ ਇੰਸਪੈਕਟਰ ਤਰਲੋਚਨ ਸਿੰਘ ਮਨੋਹਰ ਲਾਲ, ਗੋਪਾਲ ਸਿੰਘ ਗੇਰਾ, ਅਤੇ ਮੁੱਖ ਸਿਪਾਹੀ ਜਸਪਾਲ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ .  ਵਿਭਾਗ ਦੀ ਟੀਮ ਨੇ ਕਿਸੇ ਸੂਚਨਾ ਦੇ ਆਧਾਰ ਤੇ  ਰੇਲਵੇ ਟਰੈਕ ਨਜਦੀਕ ਕੀਤੇ  ਸਰਚ ਆਪ੍ਰੇਸ਼ਨ ਦੌਰਾਨ ਕਿਸੇ ਅਣਪਛਾਤੀ ਤਸਕਰ ਵੱਲੋਂ ਝਾੜੀਆਂ ਵਿਚ ਲੁਕੋ ਕੇ ਰੱਖੀ ਨਾਜਾਇਜ਼ ਸ਼ਰਾਬ ਨੂੰ ਬਰਾਮਦ ਕਰਕੇ ਉਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਹੈ   

 

Post a Comment

0 Comments