ਵਿਆਹ ਜਾ ਰਹੇ ਪਰਿਵਾਰ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ

ਟਾਂਡਾ ਉੜਮੁੜ, 1 ਨਵੰਬਰ (ਨਵਦੀਪ ਸਿੰਘ ) ਹਾਈਵੇ ਤੇ ਹਰਸੀਪਿੰਡ ਮੋੜ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਇਕ ਹੀ ਪਰਿਵਾਰ ਦੇ 6 ਮੈਂਬਰ ਗੰਭੀਰ ਜਖਮੀ ਹੋ ਗਏ | ਹਾਦਸਾ 12.15 ਵਜੇ ਦੇ ਕਰੀਬ ਉਸ ਸਮੇ ਵਾਪਰਿਆ ਜੜੀ ਕਿਸ਼ਨਗੜ ਤੋਂ ਦਸੂਹਾ ਵੱਲੋਂ ਕਿਸੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿੱਚ ਜਾ ਰਹੇ ਕਾਰ ਸਵਾਰ ਬੱਸ ਦੀ ਲਪੇਟ ਵਿੱਚ ਆ ਗਏ | ਹਾਦਸੇ ਵਿੱਚ ਕਾਰ ਸਵਾਰ ਬਲਦੇਵ ਸਿੰਘ ਪੁੱਤਰ ਗੁੱਜਰ ਸਿੰਘ, ਉਸਦੀ ਪਤਨੀ ਪਰਮਜੀਤ ਕੌਰ,ਬੇਟਾ ਭੁਪਿੰਦਰ , ਬੇਟੀ ਸਲੋਨੀ, ਕਸ਼ਮੀਰੋ ਨਿਵਾਸੀ ਕਿਸ਼ਨਗੜ ਅਤੇ ਰਾਮੁ ਪੁੱਤਰ ਹਜ਼ਾਰਾਂ ਰਾਮ ਨਿਵਾਸੀ ਜਲੰਧਰ ਜਖਮੀ ਹੋ ਗਏ | ਜਖਮੀਆਂ ਨੂੰ ਸਰਬੱਤ ਦਾ ਭਲਾ ਸੁਸਾਇਟੀ ਦੇ ਸੇਵਾਦਾਰ ਦਵਿੰਦਰ ਸਿੰਘ ਮੂਨਕ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ | ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ   

 

Post a Comment

0 Comments