ਟਾਂਡਾ ਉੜਮੁੜ, 1 ਨਵੰਬਰ (ਪੁੰਜ) - ਆਮ ਆਦਮੀ ਪਾਰਟੀ ਹਲਕਾ ਉੜਮੁੜ ਟਾਂਡਾ ਦੇ ਸਮੂਹ ਵਲੰਟੀਅਰ ਦੀ ਮੀਟਿੰਗ ਗੁਰਦੀਪ ਸਿੰਘ ਹੈਪੀ ਦੀ ਅਗਵਾਈ ਵਿੱਚ ਟਾਂਡਾ ਵਿਖੇ ਹੋਈ | ਜਿਸ ਚ ਸਮੂਹ ਪਾਰਟੀ ਵਲੰਟੀਅਰ ਨੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਸਟੇਟ ਸੰਯੁਕਤ ਸਕੱਤਰ ਡਾ.ਹਰਮਿੰਦਰ ਸਿੰਘ ਬਖਸ਼ੀ, ਸੰਯੁਕਤ ਸਕੱਤਰ ਕਿਸਾਨ ਵਿੰਗ ਹਰਮੀਤ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਮੋਹਨ ਲਾਲ, ਜ਼ਿਲ੍ਹਾ ਸਕੱਤਰ ਕਰਮਜੀਤ ਕੌਰ ਦਾ ਸਵਾਗਤ ਕੀਤਾ | ਇਸ ਮੌਕੇ ਪਾਰਟੀ ਦੇ ਉਕਤ ਅਹੁਦੇਦਾਰਾਂ ਨੇ ਪਾਰਟੀ ਦੀ ਵਿਚਾਰਧਾਰਾ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹੋਏ ਲਾਮਬੰਦ ਕੀਤਾ | ਮੀਟਿੰਗ ਵਿੱਚ ਜਸਵੀਰ ਸਿੰਘ ਰਾਜਾ, ਅਭਿਸ਼ੇਕ ਰਾਏ, ਮੋਹਨ ਇੰਦਰ ਸਿੰਘ ਸੰਘਾ, ਜਗਜੋਤ ਸਿੰਘ, ਜਸਵੀਰ ਸਿੰਘ ਰਿਹਾਲ, ਗੁਰਸ਼ਰਨ ਸੈਣੀ, ਕੇਸ਼ਵ ਸਿੰਘ, ਸਚਿਨ ਕੁਮਾਰ, ਜਸਮੋਹਣ ਸਿੰਘ, ਪ੍ਰੋਸੈਸਰ ਜੋਗਿੰਦਰ ਸਿੰਘ, ਸਚਿਨ ਅਗਨੀਹੋਤਰੀ, ਧੀਰਜ ਕੁਮਾਰ ਆਦਿ ਮੌਜੂਦ ਸਨ |


0 Comments