ਆਬਕਾਰੀ ਵਿਭਾਗ ਦੀ ਟੀਮ ਨੇ ਚੰਡੀਗੜ੍ਹ ਕਲੋਨੀ ਵਿੱਚ ਬਰਾਮਦ 1 ਲੱਖ 67250 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ

ਟਾਂਡਾ ਉੜਮੁੜ,16  ਦਸੰਬਰ :     ਆਬਕਾਰੀ ਵਿਭਾਗ ਦੀ ਟੀਮ ਨੇ ਚੰਡੀਗੜ੍ਹ ਕਲੋਨੀ ਟਾਂਡਾ   ਵਿੱਚੋਂ ਕਿਸੇ ਤਸਕਰ ਵੱਲੋਂ  ਲੁਕੋ ਕੇ ਰੱਖੀ ਵੱਡੀ ਮਾਤਰਾ ਵਿੱਚ  ਨਾਜਾਇਜ਼ ਸ਼ਰਾਬ  ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ   |  ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਐਕਸਾਈਜ ਅਫਸਰ ਬ੍ਰਿਜਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ   ਆਬਕਾਰੀ ਇੰਸਪੈਕਟਰ ਤਰਲੋਚਨ ਸਿੰਘ, ਥਾਣੇਦਾਰ ਕਸ਼ਮੀਰ ਸਿੰਘ ਅਤੇ ਠੇਕੇਦਾਰ  ਗੁਰਮੇਲ ਸਿੰਘ ਕਾਲ਼ਾ   ਦੀ ਟੀਮ ਨੇ  ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ |  
ਆਬਕਾਰੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ ਕੂੜੇ ਦੇ ਡੰਪ  ਨਜ਼ਦੀਕ ਲੁਕੋ ਕੇ ਰੱਖੀ  1 ਲੱਖ 67250 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ  ਬਰਾਮਦ ਕਰਕੇ ਉਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ |   ਇਸ ਦੌਰਾਨ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਲਗਾਤਾਰ ਇਲਾਕੇ ਵਿੱਚ ਲਗਾਤਾਰ  ਸਰਗਰਮ ਹੈ ਅਤੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਹੋਣ ਦਿੱਤਾ ਜਾਵੇਗਾ | 

 

Post a Comment

0 Comments