ਟਾਂਡਾ ਉੜਮੁੜ, 11 ਦਸੰਬਰ (ਵਰਿੰਦਰ ਪੰਡਿਤ)- ਖੇਤੀ ਕਾਨੂੰਨਾਂ ਨੂੰ ਰੱਦ
ਕਰਵਾਉਣ ਲਈ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਦਿੱਲੀ ਘੇਰ ਕੇ ਬੈਠੀਆਂ ਕਿਸਾਨ
ਜਥੇਬੰਦੀਆਂ ਵੱਲੋ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਦਿੱਤੇ ਸੰਘਰਸ਼ ਨੂੰ ਤੇਜ਼ ਕਰਨ ਦੇ
ਸੱਦੇ ਤਹਿਤ 14 ਦਸੰਬਰ ਨੂੰ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਦਾ ਘੇਰਾਓ ਕੀਤਾ ਜਾਵੇਗਾ |
ਇਸ ਰੋਸ ਵਿਖਾਵੇ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਪਿੰਡ ਰਾਪੁਰ ਵਿੱਚ ਹੋਈ | ਜਿਸ ਵਿੱਚ ਜ਼ਿਲੇ ਦੇ ਵੱਖ ਸਥਾਨਾਂ ਤੇ ਟੋਲ ਪਲਾਜ਼ਿਆ ਅਤੇ ਹੋਰ
ਸਥਾਨਾਂ ਤੇ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ |
ਇਸ
ਮੌਕੇ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਇਸ ਉਲੀਕੇ ਗਏ ਪ੍ਰੋਗਰਾਮ ਦੀ ਸਫਲਤਾ ਲਈ ਵਿਚਾਰ
ਵਟਾਂਦਰਾ ਕੀਤਾ ਅਤੇ ਦੱਸਿਆ ਕਿ ਸਮੂਹ ਜਥੇਬੰਦੀਆਂ ਇੱਕਜੁੱਟ ਹੋ ਕੇ ਇਹ ਘੇਰਾਓ ਕੀਤਾ
ਜਾਵੇਗਾ | ਆਗੂਆਂ ਨੇ ਦੱਸਿਆ ਕਿ ਜਿਲੇ ਦੇ ਕਿਸਾਨ, ਮਜ਼ਦੂਰ, ਆੜਤੀ ਅਤੇ ਮੁਲਾਜਮ ਵਰਗ
ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿੱਚ ਸਵੇਰੇ 10 ਵਜੇ ਇਕੱਠਾ ਹੋਵੇਗਾ ਅਤੇ ਸਕੱਤਰੇਤ ਤੱਕ
ਮਾਰਚ ਕਰਕੇ ਡੀ ਸੀ ਦਫਤਰ ਦਾ ਘੇਰਾਓ ਕਰਦੇ ਹੋਏ ਕਿਸਾਨ ਮਾਰੂ ਕਾਲੇ ਕਾਨੂੰਨਾਂ ਖਿਲਾਫ
ਅਵਾਜ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਸੁਰਜੀਤ ਸਿੰਘ
ਬਿੱਲਾ, ਸਤਪਾਲ ਸਿੰਘ ਮਿਰਜ਼ਾਪੁਰ, ਓਂਕਾਰ ਸਿੰਘ ਭੰਗਾਲਾ, ਪਰਮਿੰਦਰ ਸਿੰਘ ਪੰਨੂ, ਗੁਰਮੇਸ਼
ਸਿੰਘ, ਸਵਰਨ ਸਿੰਘ ਮੁਕੇਰੀਆਂ, ਦਵਿੰਦਰ ਸਿੰਘ ਕੱਕੋਂ, ਪਰਮਿੰਦਰ ਸਿੰਘ ਲਾਚੋਵਾਲ,
ਹਰਨੇਕ ਸਿੰਘ ਟਾਂਡਾ, ਸਵਰਨ ਸਿੰਘ ਕੁਰਾਲਾ, ਹਰਦੀਪ ਖੁੱਡਾ, ਜਗਤਾਰ ਸਿੰਘ ਭਿੰਡਰ ਆਦਿ
ਮੌਜੂਦ ਸਨ |



0 Comments