ਬੁਲਾਰਿਆਂ ਨੇ ਕਿਹਾ ਕਨੂੰਨ ਰੱਦ ਨਾ ਹੋਣ ਤੇ ਤਿੱਖਾ ਕੀਤਾ ਜਾਵੇਗਾ ਸੰਘਰਸ਼ ਟਾਂਡਾ ਉੜਮੁੜ,10 ਦਸੰਬਰ (ਵਰਿੰਦਰ ਪੰਡਿਤ ) - ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਲਾਏ ਗਏ ਧਰਨੇ ਦੇ 67 ਵੇਂ ਦਿਨ ਵੀ ਖੇਤੀ ਕਨੂੰਨਾਂ ਖਿਲਾਫ ਇਲਾਕੇ ਦੇ ਕਿਸਾਨ ਡਟੇ ਰਹੇ | ਕਿਸਾਨ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਮਰੀਕ ਸਿੰਘ ਕੁਰਾਲਾ ਅਤੇ ਅਮਰਜੀਤ ਸਿੰਘ ਕੁਰਾਲਾ ਅਤੇ ਬਲਵਿੰਦਰ ਸਿੰਘ ਕੋਟਲੀ ਅਗਵਾਈ ਵਿੱਚ ਲਾਏ ਗਏ ਇਸ ਧਰਨੇ ਦੌਰਾਨ ਪ੍ਰਿਥਪਾਲ ਸਿੰਘ ਹੁਸੈਨਪੁਰ ਅਤੇ ਸਤਪਾਲ ਸਿੰਘ ਮਿਰਜ਼ਾਪੁਰ ਆਦਿ ਬੁਲਾਰਿਆਂ ਨੇ ਕਿਹਾ ਜਿਸ ਤਰਾਂ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ ਉਸ ਨਾਲ ਦੇਸ਼ ਵਿਆਪੀ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ |

ਉਨ੍ਹਾਂ ਆਖਿਆ ਕਿ ਕੇਂਦਰ ਦੀਆਂ ਤਜਵੀਜ਼ਾਂ ਰੱਦ ਕਰਨ ਤੋਂ ਬਾਅਦ ਦਿੱਲੀ ਸੰਘਰਸ਼ ਤੇ ਬੈਠੇ ਦੇਸ਼ ਦੇ ਲੱਖਾਂ ਕਿਸਾਨ ਅਤੇ ਜਥੇਬੰਦੀਆਂ ਮੋਦੀ ਸਰਕਾਰ ਖਿਲਾਫ ਅੰਦੋਲਨ ਤੇਜ਼ ਕਰਦੇ ਹੋਏ 14 ਦਸੰਬਰ ਨੂੰ ਦੇਸ਼ ਭਰ ਵਿੱਚ ਧਰਨੇ ਦਿੱਤੇ ਜਾਣਗੇ ਅਤੇ ਦਿੱਲੀ ਦੇ ਸਾਰੇ ਰਾਜਮਾਰਗ ਬੰਦ ਕੀਤੇ ਜਾਣਗੇ ਇਸਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲ ਅਤੇ ਕੇਂਦਰਾਂ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਮੋਦੀ ਸਰਕਾਰ ਖਿਲਾਫ ਰੋਸ ਜਾਹਿਰ ਕਰਦੇ ਹੋਏ ਕਿਹਾ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ | ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਖਿਲਾਫ ਦੇਸ਼ ਵਿਆਪੀ ਕਿਸਾਨ ਅੰਦੋਲਨ ਹੁਣ ਆਰ ਪਾਰ ਦੀ ਲੜਾਈ ਬਣ ਚੁੱਕਾ ਹੈ | ਅੱਜ ਪਿੰਡ ਝਾਵਾਂ ਵਾਸੀਆਂ ਵੱਲੋਂ ਕਿਸਾਨਾਂ ਲਈ ਲੰਗਰ ਲਾਇਆ ਗਿਆ | ਇਸ ਮੌਕੇ ਮੰਟਾ ਕੁਰਾਲਾ, ਬਲਵਿੰਦਰ ਸਿੰਘ, ਰਤਨ ਸਿੰਘ,ਦਰਸ਼ਨ ਸਿੰਘ ਹਰਸੀਪਿੰਡ, ਗੁਰਮਿੰਦਰ ਸਿੰਘ ਦਾਰਾਪੁਰ, ਹਰਭਜਨ ਸਿੰਘ ਰਾਪੁਰ, ਅਵਤਾਰ ਕੌਰ ਝਾਵਾਂ, ਜਗੀਰ ਕੌਰ, ਜਸਵੀਰ ਕੌਰ, ਮੱਘਰ ਸਿੰਘ ਮਾਨਕਢੇਰੀ, ਦਰਸ਼ਨ ਸਿੰਘ, ਜਰਨੈਲ ਸਿੰਘ ਜੌੜਾ, ਸੁਖਵੀਰ ਸਿੰਘ ਜੌੜਾ, ਰਣਜੀਤ ਸਿੰਘ ਝਾਵਾਂ, ਪ੍ਰਵੀਨ ਕੁਮਾਰ, ਅਵਤਾਰ ਸਿੰਘ ਕੰਧਾਲਾ ਸ਼ੇਖ਼ਾਂ, ਨਿਰੰਜਨ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ ਝਾਵਰ, ਰਤਨ ਸਿੰਘ, ਅਮਰਜੀਤ ਸਿੰਘ ਮੂਨਕ, ਸਕੱਤਰ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਕਮਲਜੀਤ ਸਿੰਘ ਕੁਰਾਲਾ, ਅਮਰੀਕ ਸਿੰਘ, ਮਹਿੰਦਰ ਸਿੰਘ, ਸੁਖਰਾਜ ਖਰਲਾਂ, ਅਵਤਾਰ ਖਰਲਾਂ, ਅਮਰੀਕ ਖੱਖ , ਤਰਲੋਚਨ ਸਿੰਘ ਰਾਹੀਂ,ਹਰਬੰਸ ਸਿੰਘ ਜਹੂਰਾ, ਆਦਿ ਮੌਜੂਦ ਸਨ |

0 Comments