ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 71 ਵੇਂ ਦਿਨ ਕਿਸਾਨ ਆਗੂਆਂ ਨੇ ਦਿੱਤਾ ਦਿੱਲੀ ਕੂਚ ਦਾ ਹੋਕਾ

ਟਾਂਡਾ ਉੜਮੁੜ,14  ਦਸੰਬਰ  ( ਵਰਿੰਦਰ ਪੰਡਿਤ ) - ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ  ਲਾਏ ਗਏ ਧਰਨੇ ਦੇ ਅੱਜ 71 ਵੇਂ ਦਿਨ ਵੀ ਇਲਾਕੇ ਦੇ ਕਿਸਾਨਾਂ ਨੇ ਮੋਦੀ ਸਰਕਾਰ ਮੋਰਚਾ ਖੋਲ੍ਹੇ ਰੱਖਿਆ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਸ ਧਰਨੇ ਦੌਰਾਨ  ਬਲਬੀਰ ਸਿੰਘ ਸੋਹੀਆ ਅਤੇ ਦਵਿੰਦਰ ਸਿੰਘ ਮੂਨਕਾ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਖੇਤੀ ਕਾਨੂੰਨਾ ਖਿਲਾਫ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜਥੇਦਾਰ ਦਵਿੰਦਰ ਸਿੰਘ,ਡਾ. ਗੁਰਨਾਮ ਸਿੰਘ  ਆਦਿ ਬੁਲਾਰਿਆਂ ਨੇ ਕਿਹਾ ਕਿ ਜਿਸ ਤਰਾਂ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਮੰਗ ਪ੍ਰਤੀ ਅੜੀਅਲ ਵਤੀਰਾ ਅਪਣਾ ਰਹੀ ਹੈ ਉਸੇ ਤਰਾਂ ਹੀ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਾ ਦੇਸ਼ ਵਿਆਪੀ ਕਿਸਾਨ ਅੰਦੋਲਨ ਹੋਰ ਤੇਜ਼ ਹੋਵੇਗਾ | ਇਸਦੇ ਲਈ ਉਨ੍ਹਾਂ ਪੰਜਾਬ ਦੇ ਹਰੇਕ ਪਿੰਡ ਨਗਰਾਂ ਵਿੱਚੋਂ ਕਿਸਾਨਾਂ, ਕਿਰਤੀਆਂ, ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਕੂਚ ਕਰਨ ਦਾ ਹੋਕਾ ਦਿੱਤਾ | ਉਨ੍ਹਾਂ ਆਖਿਆ ਅੰਨਦਾਤਿਆ ਦੇ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਦੇ ਹੋਏ ਇਹ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ | 
 ਇਸ ਮੌਕੇ ਇਸ ਮੌਕੇ ਅਵਤਾਰ ਸਿੰਘ ਭੰਗੂ,ਸਰਪੰਚ ਖੋਖਰ,  ਸੁਖਰਾਜ ਸਿੰਘ, ਹਰਦੀਪ ਸਿੰਘ, ਗੱਜਣ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਸੇਵਾ ਸਿੰਘ, ਚੰਨਣ ਸਿੰਘ, ਰਤਨ ਸਿੰਘ,  ਨਸੀਬ ਸਿੰਘ, ਮੱਖਣ ਸਿੰਘ, ਮੇਜਰ ਸਿੰਘ, ਗਿਆਨ ਸਿੰਘ, ਵਾਸਦੇਵ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਮੱਘਰ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ, ਸਾਧੂ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ, ਬਲਕਾਰ ਸਿੰਘ , ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਕੇਵਲ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਦਿਲਬਾਗ ਸਿੰਘ, ਭਜਨ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਦੇਵੀ ਛੰਨਾ ਰਾਮ ਵੀਰ  ਕੰਗ  ਆਦਿ ਮੌਜੂਦ ਸਨ | ਧਰਨੇ ਦੌਰਾਨ ਕਿਸਾਨਾਂ ਲਈ ਡਾ ਗੁਰਨਾਮ ਸਿੰਘ ਕਲਿਆਣਪੁਰ ਵਾਲਿਆਂ ਨੇ ਲੰਗਰ ਦਾ ਪ੍ਰਬੰਧ ਕੀਤਾ  | 

 

Post a Comment

0 Comments