ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਨਿੱਜੀ ਤੌਰ ਤੇ ਮਦਦ ਕਰੇਗਾ ਗਿਲਜੀਆਂ ਪਰਿਵਾਰ ਟਾਂਡਾ ਉੜਮੁੜ 21 ਦਸੰਬਰ ( ਨਵਦੀਪ ਸਿੰਘ ) - ਪਿੰਡ ਮਿਆਣੀ ਵਿਖੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਿਸਾਨ ਏਕਤਾ ਦੇ ਬੈਨਰ ਹੇਠ ਮੋਬਾਈਲ ਹਸਪਤਾਲ ਦੀ ਟੀਮ ਅਤੇ ਆਪਣੇ ਸਹਿਯੋਗੀਆਂ ਨੂੰ ਕਿਸਾਨਾਂ ਦੀ ਚੜਦੀਕਲਾਂ ਦੀ ਅਰਦਾਸ ਉਪਰੰਤ ਦਿੱਲੀ ਰਵਾਨਾ ਕੀਤਾ | ਇਸ ਦੌਰਾਨ ਵਿਧਾਇਕ ਗਿਲਜੀਆਂ ਦੇ ਸਹਿਯੋਗੀਆਂ ਅਤੇ ਕਿਸਾਨਾਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਲਿਆਉਣ ਵਾਲੀ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਅਵਾਜ ਬੁਲੰਦ ਕੀਤੀ
ਇਸ ਮੌਕੇ ਵਿਧਾਇਕ ਗਿਲਜੀਆਂ ਨੇ ਸੰਘਰਸ਼ ਵਿੱਚ ਲਗਾਤਾਰ ਆਪਣਾ ਯੋਗਦਾਨ ਦੇਣ ਲਈ ਦਲਜੀਤ ਸਿੰਘ ਸੇਠੀ ਗਿਲਜੀਆਂ, ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਉਹ ਆਪਣਾ ਮੋਬਾਈਲ ਹਸਪਤਾਲ ਦਿੱਲੀ ਭੇਜ ਰਹੇ ਹਨ ਇਸਦੇ ਨਾਲ ਹੀ ਉਨ੍ਹਾਂ ਦਾ ਪਰਿਵਾਰ ਪਹਿਲੀ ਕਿਸ਼ਤ ਵਿੱਚ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੀ 3 ਲੱਖ ਰੁਪਏ ਦੀ ਮਦਦ ਕਰੇਗਾ | ਉਨ੍ਹਾਂ ਆਖਿਆ ਪਿਛਲੇ 26 ਦਿਨਾਂ ਤੋਂ ਦੇਸ਼ ਦੇ ਅੰਨਦਾਤੇ ਸੜਕਾਂ ਤੇ ਕੜਾਕੇ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਹਨ ਪ੍ਰੰਤੂ ਕਿਸਾਨ ਵਿਰੋਧੀ ਮੋਦੀ ਸਰਕਾਰ ਅਜੇ ਵੀ ਹੰਕਾਰ ਵਿੱਚ ਡੁੱਬੀ ਹੈ |
ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਚੇਅਰਮੈਨ ਲਖਵੀਰ ਸਿੰਘ ਲੱਖੀ ਜਲਾਲਪੁਰ ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਰਾਕੇਸ਼ ਵੋਹਰਾ, ਸਰਪੰਚ ਜਸਵੀਰ ਸਿੰਘ ਵਿੱਕੀ, ਹਰਬੰਸ ਸਿੰਘ ਮਿਆਣੀ, ਪਵਿੱਤਰਦੀਪ ਸਿੰਘ ਆਹਲੂਵਾਲੀਆ, ਗੋਲਡੀ ਕਲਿਆਣਪੁਰ, ਗੁਰਸੇਵਕ ਮਾਰਸ਼ਲ, ਜਗਜੀਵਨ ਜੱਗੀ, ਸਨੀ ਮਿਆਣੀ, ਗੁਰਜੀਤ ਸਿੰਘ ਡਿੰਪਾ, ਰਾਕੇਸ਼ ਬਿੱਟੂ, ਹਰਿ ਕ੍ਰਿਸ਼ਨ ਸੈਣੀ,ਸੁਰਿੰਦਰ ਜੀਤ ਸਿੰਘ ਬਿੱਲੂ, ਕਿਸ਼ਨ ਬਿੱਟੂ, ਰਾਜੇਸ਼ ਲਾਡੀ, ਗੁਲਸ਼ਨ ਭਗਤ, ਬਿਕਰਮਜੀਤ ਸਿੰਘ ਦਬੁਰਜੀ, ਦਵਿੰਦਰ ਬਿੱਲੂ, ਪੰਕਜ ਸਚਦੇਵਾ, ਵਿਨੋਦ ਖੋਸਲਾ, ਪਰਵਿੰਦਰ ਲਾਡੀ, ਅੰਮ੍ਰਿਤ ਭੰਗੂ, ਸਿਮਰਨ ਧਾਲੀਵਾਲ, ਪੁਸ਼ਪਿੰਦਰ ਸਿੰਘ, ਆਸ਼ੂ ਵੈਦ, ਮਸਤਾਨ ਸਿੰਘ ਮੁਲਤਾਨੀ , ਲਾਡੀ ਮਿਆਣੀ ਡਾ ਬਲਦੇਵ ਰਾਜ, ਅਨੋਖ ਸਿੰਘ, ਬਲਜੀਤ ਸਿੰਘ, ਮਾਸਟਰ ਨਰਿੰਦਰ ਸਿੰਘ, ਰਜੇਸ਼ ਕੁਮਾਰ ਰਾਜੂ, ਦਰਸ਼ਨ ਸਿੰਘ, ਕਮਲ ਲਾਲ ਚੌਹਾਨ, ਅਮਰਜੀਤ ਸਿੰਘ ਕਾਲਾ , ਗੁਰਮੀਤ ਸਿੰਘ ਆਦਿ ਮੌਜੂਦ ਸਨ




0 Comments