ਟਾਂਡਾ ਉੜਮੁੜ, 31 ਜਨਵਰੀ (ਵਰਿੰਦਰ ਪੰਡਿਤ) - ਪਿੰਡ ਢਡਿਆਲਾ ਵਿੱਚ ਸੰਤ ਬਾਬਾ ਬਾਗ ਸਿੰਘ (ਬਾਬਾ ਰੋਟੀ ਰਾਮ) ਜੀ ਦੇ ਸਲਾਨਾ ਜੋੜ ਮੇਲੇ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਖੂਨਦਾਨ ਕੈਂਪ ਲਾਇਆ ਗਿਆ | ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਪਬਲਿਕ ਹਸਪਤਾਲ ਟਾਂਡਾ ਦੀ ਟੀਮ ਨੇ ਮੁਫ਼ਤ ਮੈਡੀਕਲ ਚੈੱਕਅਪ ਲਾਇਆ | ਇਸ ਦੌਰਾਨ ਪਬਲਿਕ ਹਸਪਤਾਲ ਦੀ ਟੀਮ ਡਾ. ਅੰਕਿਤ ਗੋਇਲ, ਡਾ. ਅਨੁਜ ਗੋਇਲ, ਡਾਕਟਰ ਪ੍ਰਗਤੀ ਗੋਇਲ, ਡਾਕਟਰ ਭੂਮੀ ਗੋਇਲ, ਮਨਦੀਪ ਕੌਰ, ਸੁਖਜੀਤ ਕੌਰ, ਪ੍ਰੀਆ, ਸੋਨਮ,ਹਰਜਿੰਦਰ ਸਿੰਘ , ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਦਵਾਈਆਂ ਦਿੱਤੀਆਂ | ਇਸ ਦੌਰਾਨ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਕੀਤੇ ਗਏ | ਇਸ ਦੌਰਾਨ ਯੰਗ ਖਾਲਸਾ ਗਰੁੱਪ ਹੁਸ਼ਿਆਰਪੁਰ ਵੱਲੋ ਆਈ ਐੱਮ ਏ. ਬਲੱਡ ਬੈਂਕ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਇਸ ਮੌਕੇ ਅਨੇਕਾਂ ਨੌਜਵਾਨਾਂ ਅਤੇ ਸੰਗਤਾਂ ਨੇ ਖੂਨਦਾਨ ਕੀਤਾ
0 Comments