ਟਾਂਡਾ ਉੜਮੁੜ 10 ਜਨਵਰੀ (ਵਰਿੰਦਰ ਪੁੰਜ ) ਖੇਤੀਬਾੜੀ ਅਤੇ ਪੇਡੂ ਵਿਕਾਸ ਬੈਕ ਆਰ. ਓ. ਚੰਡੀਗੜ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਜੇ.ਐਸ.ਬਿੰਦਰਾ ਡੀ.ਡੀ.ਐਮ ਨਬਾਰਡ ਜਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਵੱਲੋ ਪਿੰਡ ਝਾਂਵਾ ਵਿਖੇ ਸਵੱਛਤਾ ਸ਼ਾਖਰਤਾ ਅਭਿਆਨ ਅਧੀਨ ਕੈਪ ਆਯੋਜਿਤ ਕੀਤਾ ਗਿਆ। ਇਸ ਮੌਕੇ ਸਵੱਛਤਾ ਪ੍ਰਤੀ ਜਾਗਰੂਕਤਾ ਲਈ ਵੱਖ ਵੱਖ ਮਾਹਿਰਾ ਵੱਲੋ ਭਾਸ਼ਣ ਕੀਤੇ ਗਏ ਅਤੇ ਸਵੱਛਤਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਗਿਆ ਅਤੇ ਸੈਨੇਟਾਈਜਰ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆ ਜੇ.ਐ.ਬਿੰਦਰਾ ਡੀ .ਡੀ.ਐੱਮ ਨਬਾਰਡ ਨੇ ਕਿਹਾ ਕਿ ਸਾਨੂੰ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਜੋ ਭਿਆਨਕ ਬਿਮਾਰੀਆ ਤੋ ਬਚਿਆ ਜਾ ਸਕੇ। ਘਰ ਤੋ ਬਾਹਰ ਜਾਦੇ ਸਮੇ ਮਾਸਕ ਜਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆ ਸ: ਰਵਿੰਦਰ ਸਿੰਘ ਕਾਹਲੋ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਨੇ ਕਿਹਾ ਕਿ ਸਫਾਈ ਦਾ ਮਨੁੱਖ ਨਾਲ ਡੂੰਘਾ ਰਿਸ਼ਤਾ ਹੈ ਜਿੱਥੇ ਸਾਫ ਸੁਥਰਾ ਵਾਤਾਵਰਨ ਅਤੇ ਮਨੁੱਖ ਸੁੰਦਰ ਲੱਗਦਾ ਹੈ ਉਥੇ ਬਿਮਾਰੀਆ ਤੋ ਵੀ ਬਚਿਆ ਰਹਿੰਦਾ ਹੈ। ਆਪਣੀ ਅਤੇ ਆਪਣੇ ਘਰ ਦੀ ਸਫਾਈ ਦੇ ਨਾਲ ਨਾਲ ਪਿੰਡਾ, ਸ਼ਹਿਰਾ, ਰਸਤੇ ਅਤੇ ਸਾਂਝੀਆਂ ਥਾਵਾ ਦੀ ਸਫਾਈ ਦਾ ਧਿਆਨ ਰੱਖਣਾ ਵੀ ਬੇਹੱਦ ਜਰੂਰੀ ਹੈ।
ਇਸ ਮੌਕੇ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਸੀ. ਓ. ਫਾਰਮਰ ਪਡਿਊਸਰ ਆਰਗੇਨਾਈਜੇਸ਼ਨ ਬਲਾਕ ਟਾਂਡਾ, ਸੁਖਵਿੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਪਰਮਜੀਤ ਕੌਰ ਕਲੋਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜ ਕੁਮਾਰੀ, ਹਰਦੇਵ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਹਰਬੰਸ ਲਾਲ, ਰਣਜੀਤ ਕੌਰ, ਪਰਮਜੀਤ, ਜਤਿੰਦਰਪਾਲ ਸਿੰਘ, ਜਸਵੰਤ ਸਿੰਘ, ਪ੍ਰਵੀਨ ਕੁਮਾਰ ਰਟਾਇਡ ਜੇ.ਈ. ਅਤੇ ਵਿਸ਼ਾਲੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।




0 Comments