ਟਾਂਡਾ ਉੜਮੁੜ,16 ਫਰਵਰੀ (ਵਰਿੰਦਰ ਪੰਡਿਤ ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹਾਈਵੇਅ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋ ਲਾਏ ਗਏ ਧਰਨੇ ਦੇ 134 ਵੇਂ ਦਿਨ ਵੀ ਇਲਾਕੇ ਦੇ ਕਿਸਾਨ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫਰਮਾਨਾ ਦੇ ਖ਼ਿਲਾਫ਼ ਡਟੇ ਰਹੇ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੱਗੇ ਇਸ ਧਰਨੇ ਦੌਰਾਨ ਸੈਦੂਪੁਰ, ਜੌੜਾ, ਜਹੂਰਾ, ਟਾਂਡਾ, ਕੁਰਾਲਾ, ਸੋਹੀਆ, ਬੱਸੀ, ਖੱਖ , ਰਾਪੁਰ ਆਦਿ ਪਿੰਡਾਂ ਤੋਂ ਆਏ ਅਨੇਕਾਂ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਿਸਾਨ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆਂ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ, ਗੁਰਮਿੰਦਰ ਸਿੰਘ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਜਗਤਾਰ ਸਿੰਘ ਬੱਸੀ ਨੇ ਮੋਦੀ ਸਰਕਾਰ ਦੇ ਹੰਕਾਰੀ ਵਰਤਾਰੇ ਦਾ ਵਿਰੋਧ ਕਰਦੇ ਹੋਏ ਆਖਿਆ ਜਿਸ ਤਰਾਂ ਮੋਦੀ ਸਰਕਾਰ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰਦੇ ਹੋਏ ਦੇਸ਼ ਦੇ ਅੰਨਦਾਤਿਆ ਨੂੰ ਸੜਕਾਂ ਤੇ ਰੋਲ ਰਹੀ ਹੈ ਉਸ ਨਾਲ ਦੇਸ਼ ਦੇ ਹਰੇਕ ਵਰਗ ਵਿੱਚ ਗੁੱਸੇ ਦੀ ਲਹਿਰ ਵੱਧ ਰਹੀ ਹੈ |
|ਇਸ ਮੌਕੇ ਰਤਨ ਸਿੰਘ ਖੋਖਰ, ਰਤਨ ਸਿੰਘ ਕੰਧਾਲਾ ਸ਼ੇਖਾਂ, ਤਰਲੋਚਨ ਸਿੰਘ ਰਾਹੀਂ, ਦਰਸ਼ਨ ਸਿੰਘ ਹਰਸੀਪਿੰਡ, ਸੇਵਕ ਸਿੰਘ, ਸਰਵਣ ਸਿੰਘ ਖੋਜਪੁਰ, ਹਰਜਿੰਦਰ ਸਿੰਘ ਖੋਜਪੁਰ, ਕਰਨੈਲ ਸਿੰਘ, ਜਗਤਾਰ ਸਿੰਘ ਬੱਸੀ, ਲਖਵੀਰ ਸਿੰਘ ਰਾਸਤਗੋ, ਰੁਪਿੰਦਰਜੀਤ ਸਿੰਘ ,ਹਰਵਿੰਦਰ ਸਿੰਘ ,ਹਰਬੰਸ ਸਿੰਘ , ਸ਼ਿਵਪੂਰਨ ਸਿੰਘ ਜਹੂਰਾ ,ਮੇਜਰ ਸਿੰਘ, ਬਲਕਾਰ ਸਿੰਘ, ਹਰਮਨਜੋਤ ਸਿੰਘ, ਸੱਜਣ ਸਿੰਘ, ਗੁਰਦੇਵ ਸਿੰਘ, ਹਰਜਿੰਦਰ ਸਿੰਘ ਲਾਂਬੜਾ, ਬਲਕਾਰ ਸਿੰਘ, ਪਾਖਰ ਸਿੰਘ ,ਅਮਰੀਕ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਕੇਵਲ ਸਿੰਘ ਆਦਿ ਮੌਜੂਦ ਸਨ | ਇਸ ਦੌਰਾਨ ਪਿੰਡ ਜ਼ਹੂਰਾ ਦੀਆਂ ਸੰਗਤਾਂ ਵੱਲੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ |



0 Comments