ਐਨ.ਸੀ.ਸੀ ਕੈਡਿਟਸ ਦਾ ਸਾਲਾਨਾ ਇਮਤਿਹਾਨ ਕਰਵਾਇਆ ਗਿਆ

ਟਾਂਡਾ ਉੜਮੁੜ,3 ਫ਼ਰਵਰੀ (ਪੱਤਰਕਾਰ ਮੰਚ) :  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ  ਵਿਖੇ  ਐਨ.ਸੀ.ਸੀ ਕੈਡਿਟ ਕੋਰ ਦਾ (ਏ)ਸਰਟੀਫਿਕੇਟ ਲਈ ਸਾਲਾਨਾ ਇਮਤਿਹਾਨ ਕਰਵਾਇਆ ਗਿਆ।ਗਰੁੱਪ ਕਮਾਂਡਰ ਐਨ.ਸੀ.ਸੀ ਜਲੰਧਰ ਬ੍ਰਿਗੇਡੀਅਰ ਆਦਿਤਿਆ ਮਦਾਨ ,ਕਮਾਂਡਿੰਗ ਅਫ਼ਸਰ  ਪੰਜਾਬ ਐੱਨ.ਸੀ.ਸੀ ਜਲੰਧਰ ਕਰਨਲ ਪ੍ਰਵੀਨ  ਕੁਥਿਆਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਪ੍ਰਿੰਸੀਪਲ ਕਮਲਜੀਤ ਸਿੰਘ ਧੁੱਗਾ ਦੀ ਅਗਵਾਈ ਅਤੇ ਆਰਮੀ ਅਫਸਰ ਦੀ ਟੀਮ ਪ੍ਰੀਖਿਆ ਕੰਟਰੋਲਰ ਸੂਬੇਦਾਰ ਮੇਜਰ ਹਰਭਜਨ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਐਨ.ਸੀ.ਸੀ ਅਫ਼ਸਰ ਬਿਪੁਲ ਸਿੰਘ ਮੁਲਤਾਨੀ, ਰਾਜ ਕੁਮਾਰ, ਸਤਵੀਰ ਸਿੰਘ ,ਹਵਲਦਾਰ  ਅਤੇ ਗੁਰਪ੍ਰੀਤ ਸਿੰਘ  ਦੀ ਦੇਖ ਰੇਖ ਵਿੱਚ ਹੋਈ  ਪ੍ਰੀਖਿਆ ਵਿੱਚ ਟਾਂਡਾ ਬਲਾਕਾਂ ਦੇ  ਸ.ਸੀ. ਸੈ.ਸ (ਲੜਕੇ) ਟਾਂਡਾ ਡੀ.ਏ.ਵੀ ਸਕੂਲ ਟਾਂਡਾ,ਜੀ.ਜੀ.ਐਸ ਖਾਲਸਾ ਸੀ.ਸੈ. ਸ ਲਖਿੰਦਰ ਮਿਆਣੀ  ਦੇ ਕੈਡੇਟਸ ਨੇ ਭਾਗ ਲਿਆ।
ਪ੍ਰੀਖਿਆ ਵਿਚ ਕੈਡਿਟਸ ਦੀ ਲਿਖਤੀ ਪ੍ਰੀਖਿਆ ਦੇ ਨਾਲ-ਨਾਲ  ਡਰਿੱਲ ਟੈਸਟ, ਹਥਿਆਰਾਂ ,ਅਤੇ ਰੋਡ  ਮੈਪ ਦਾ ਟੈਸਟ ਵੀ ਲਿਆ ਗਿਆਲ ਐਨ.ਸੀ.ਸੀ ਅਫ਼ਸਰ ਬਿਪੁਲ ਸਿੰਘ ਮੁਲਤਾਨੀ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੌਜ  ਵਿੱਚ ਭਰਤੀ ਹੋਣ ਦੇ ਚਾਹਵਾਨ ਬੱਚਿਆਂ ਲਈ ਜਿਥੇ ਐੱਨ.ਸੀ.ਸੀ ਦੇ ਕੈਡਿਟਸ ਨੂੁੰ ਇੰਡੀਅਨ  ਆਰਮੀ  ਬੱਚਿਆਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਦਿੰਦੀ ਹੈ, ਉੱਥੇ ਹੀ ਐੱਨ.ਸੀ.ਸੀ  ਵਿਸ਼ੇਸ਼ ਰਾਖਵਾਂ ਸੀਟਾਂ ਵੀ ਰੱਖੀਆਂ ਗਈਆਂ ਹਨ।ਉਨ੍ਹਾਂ ਹੋਰ ਦੱਸਿਆ ਕਿ ਇਸ ਪ੍ਰੀਖਿਆ ਦੌਰਾਨ।ਇਸ ਸਾਲ ਵਿਦਿਆਰਥੀਆਂ ਨੇ ਕੋਰੋਨਾ ਸੁਰੱਖਿਆ ਮਾਪਦੰਡਾਂ ਦਾ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰੀਖਿਆ ਦਿੱਤੀ।

 

Post a Comment

0 Comments