ਟਾਂਡਾ ਉੜਮੁੜ, 26 ਫਰਵਰੀ (ਵਰਿੰਦਰ ਪੰਡਿਤ) - ਟਾਂਡਾ ਇਲਾਕੇ ਦੇ ਮੋਹਰੀ ਸਕੂਲ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਦੀ ਹੋਣਹਾਰ ਵਿਦਿਆਰਥਣ ਅਨਮੋਲ ਨੇ ਸੂਬਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਵਿੱਚ ਗੋਲ੍ਡ ਮੈਡਲ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਵਿੱਚ ਹੋਣਹਾਰ ਖਿਡਾਰਣ ਨੂੰ ਸਨਮਾਨਿਤ ਕਰਦੇ ਸਕੂਲ ਦੇ ਡਾਇਰੈਕਟਰ ਜੀ.ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਹੋਏ ਦੱਸਿਆ ਕਿ ਪਲੇ ਬੇਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਬੀਤੇ ਦਿਨ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਅਨਮੋਲ ਨੇ ਆਪਣੇ ਵਰਗ ਵਿੱਚ ਗੋਲ੍ਡ ਮੈਡਲ ਜਿੱਤਿਆ | ਉਨ੍ਹਾਂ ਦੱਸਿਆ ਕਿ ਇਸ ਹੋਣਹਾਰ ਖਿਡਾਰਨ ਦੀ ਖੇਡ ਨੂੰ ਹੋਰ ਤਰਾਸ਼ਨ ਲਈ ਸਕੂਲ ਸੰਸਥਾ ਵਿਸ਼ੇਸ਼ ਧਿਆਨ ਦੇਵੇਗੀ | ਇਸ ਮੌਕੇ ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਨਮੋਲ ਤੋਂ ਪ੍ਰੇਰਨਾ ਲੈਣ ਹੈ ਕਿਹਾ | ਇਸ ਮੌਕੇ ਸਮੂਹ ਸਟਾਫ ਮੌਜੂਦ ਸੀ |


0 Comments