ਟਾਂਡਾ ਉੜਮੁੜ, 11 ਫਰਵਰੀ ( ਨਵਦੀਪ ਸਿੰਘ ) - ਕੇਂਦਰ ਦੀ ਮੋਦੀ ਸਰਕਾਰ ਵੱਲੋ ਕੀਤੇ ਗਏ ਪੈਟ੍ਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਦੇ ਵਿਰੋਧ ਵਿੱਚ ਅੱਜ ਬਲਾਕ ਕਾਂਗਰਸ ਵਰਕਰਾਂ ਵੱਲੋ ਰੋਸ ਮਾਰਚ ਕੱਢਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਵਰਕਰਾਂ ਨੇ ਬਲਾਕ ਕਾਂਗਰਸ ਦਫਤਰ ਤੋਂ ਰੋਸ ਮਾਰਚ ਕੱਢਕੇ ਸਰਕਾਰੀ ਹਸਪਤਾਲ ਚੋਂਕ ਆਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਨੂੰ ਲੋਕ ਵਿਰੋਧੀ ਕਰਾਰ ਦਿੰਦੇ ਹੋਏ ਜੰਮਕੇ ਨਾਅਰੇਬਾਜ਼ੀ ਕੀਤੀ |

| ਇਸ ਮੌਕੇ ਵਿਧਾਇਕ ਗਿਲਜੀਆਂ ਨੇ ਆਖਿਆ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਚਲਦੇ ਅੱਜ ਪੈਟਰੋਲ ਅੱਜ 90 ਰੁਪਏ ਪ੍ਰਤੀ ਲੀਟਰ ਅਤੇ ਡੀਜਲ 80 ਰੁਪਏ ਪ੍ਰਤੀ ਲੀਟਰ ਨੂੰ ਪਾਰ ਇਸ ਲਈ ਕਰ ਗਿਆ ਹੈ ਕਿਉਂਕਿ ਮੋਦੀ ਦੇ ਦਿੱਲ ਵਿੱਚ ਆਮ ਜਨਤਾ, ਕਿਸਾਨ, ਮਜ਼ਦੂਰ ਨਹੀਂ ਰਹਿੰਦੇ ਬਲਕਿ ਕਾਰਪੋਰੇਟ ਘਰਾਣੇ ਰਹਿੰਦੇ ਹਨ ਇਸ ਲਈ ਉਹ ਉਨ੍ਹਾਂ ਨੂੰ ਫਾਇਦਾ ਦੇਣ ਲਈ ਕਿਸਾਨ ਅਤੇ ਆਮ ਜਨਤਾ ਨੂੰ ਤੰਗ ਕਰ ਰਿਹਾ ਹੈ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਗੋਲਡੀ ਕਲਿਆਣਪੁਰ, ਗੁਰਸੇਵਕ ਮਾਰਸ਼ਲ, ਹਰਿ ਕ੍ਰਿਸ਼ਨ ਸੈਣੀ, ਮਨੀ ਸਹਿਬਾਜ਼ਪੁਰ, ਜਗਜੀਵਨ ਜੱਗੀ, ਬਾਬੂ ਰੂਪ ਲਾਲ, ਗੁਰਮੁਖ ਸਿੰਘ, ਰਵਿੰਦਰ ਪਾਲ ਸਿੰਘ ਗੋਰਾ, ਦਵਿੰਦਰ ਬਿੱਲੂ, ਵਿਨੋਦ ਖੋਸਲਾ, ਪਵਿਤਰਦੀਪ ਸਿੰਘ ਆਹਲੁਵਾਲਿਆਂ, ਹੈਪੀ ਬਸਤੀ, ਪੰਕਜ ਸਚਦੇਵਾ, ਰਾਕੇਸ਼ ਬਿੱਟੂ, ਸਿਮਰਨ ਕੰਧਾਲਾ ਜੱਟਾ, ਪਾਬਲਾ ਮਸੀਤੀ,ਪਵਨ ਭੇਲਾ, ਪਰਵਿੰਦਰ ਸਾਬੀ ਸਹਿਬਾਜ਼ਪੁਰ, ਦਲਜੀਤ ਸਿੰਘ, ਸੋਨੀ ਪਹਿਲਵਾਨ, ਲਾਲੀ, ਰਾਜਾ ਦਿਆਲ, ਕ੍ਰਿਸ਼ਨ ਬਿੱਟੂ, ਦੀਪ ਨਰੀਆਲਾ, ਲੱਕੀ ਡੁਗਰੀ, ਐਮੀ ਬਾਜਵਾ, ਜਗਰਾਜ ਸਿੰਘ, ਅਰਮਿੰਦਰ ਬਾਜਵਾ, ਮਨੁ, ਅਨਿਲ ਪਿੰਕਾ, ਇੰਦਰਜੀਤ, ਰਾਜੇਸ਼ ਲਾਡੀ, ਸੁਰਿੰਦਰ ਜੀਤ ਬਿੱਲੂ, ਆਸ਼ੂ ਵੈਦ ਆਦਿ ਮੌਜੂਦ ਸਨ |
0 Comments