ਟਾਂਡਾ ਉੜਮੁੜ,19 ਮਾਰਚ - ਨਾਨਕ ਸੋਚ ਵੈੱਲਫੇਅਰ ਸੁਸਾਇਟੀ ਵੱਲੋ ਪਿੰਡ ਅਵਾਨ ਘੋੜੇਸ਼ਾਹ ਵਿੱਚ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 21 ਮਾਰਚ ਨੂੰ ਕਰਵਾਏ ਜਾਣਗੇ . ਇਹ ਜਾਣਕਾਰੀ ਦਿੰਦੇ ਮੁੱਖ ਪ੍ਰਬੰਧਕ ਸਤਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਅਤੇ ਮਾਤਾ ਮਹਿੰਦਰ ਕੌਰ ਅਤੇ ਜੋਗਿੰਦਰ ਸਿੰਘ ਮੁਲਤਾਨੀ ਦੀ ਯਾਦ ਵਿੱਚ ਇਹ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ . ਇਸ ਦੌਰਾਨ ਜਰੂਰਤਮੰਦ ਪਰਿਵਾਰਾਂ ਦੀ 31 ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਉਨਾਂ ਨੂੰ ਸੁਸਾਇਟੀ ਵੱਲੋ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ ਜਾਵੇਗਾ . ਮੁਲਤਾਨੀ ਨੇ ਦੱਸਿਆ ਕਿ ਇਸ ਸਮਾਗਮ ਦੀਆਂ ਕੋਰੋਨਾ ਮਹਾਮਾਰੀ ਦੇ ਚਲਦੇ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ . ਇਸ ਮੌਕੇ ਅਮਰਪ੍ਰੀਤ ਪਾਲ ਸਿੰਘ ਮੁਲਤਾਨੀ, ਅਮਿ੍ਰਤਪਾਲ ਸਿੰਘ ਮੁਲਤਾਨੀ, ਗੁਰਮੁਖ ਸਿੰਘ, ਗੁਰਨਾਮ ਸਿੰਘ, ਪਵਨ ਰਾਣਾ, ਨਵਜੋਤ ਸਿੰਘ, ਅਮਨਪ੍ਰੀਤ ਕੌਰ ਮੁਲਤਾਨੀ, ਅਸਮਿਤਾ ਮੁਲਤਾਨੀ, ਸੂਬੇਦਾਰ ਸਰੂਪ ਸਿੰਘ, ਸਰੂਪ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਜੋਨੀ, ਸਤਨਾਮ ਸਿੰਘ, ਫੁੱਮਣ ਸਿੰਘ , ਹਰਪਾਲ ਸਿੰਘ, ਸੁਰਜੀਤ ਸਿੰਘ, ਰਵੇਲ ਸਿੰਘ, ਕੈਪਟਨ ਫੇਰਾ ਸਿੰਘ ਆਦਿ ਮੌਜੂਦ ਸਨ .


0 Comments