HIMT ਕਾਲਿਜ TANDA ਵਿੱਚ ਕਰਵਾਏ ਗਏ WEB ਡਿਜਾਇਨਿੰਗ ਮੁਕਾਬਲੇ

ਟਾਂਡਾ ਉੜਮੁੜ, 12 ਮਾਰਚ (ਵਰਿੰਦਰ  ਪੰਡਿਤ) -ਇਲਾਕੇ ਦੀ ਪ੍ਰਮੁੱਖ  ਸਿੱਖਿਆ ਸੰਸਥਾ ਐੱਚ.ਆਈ.ਐੱਮ.ਟੀ. ਕਾਲਿਜ ਟਾਂਡਾ  ਵਿਚ ਵੈੱਬ ਡਿਜਾਇਨਿੰਗ ਮੁਕਾਬਲੇ ਕਰਵਾਏ ਗਏ |  ਜਿਸ ਵਿਚ 30 ਵਿਦਿਆਰਥੀਆ ਨੇ ਹਿੱਸਾ ਲਿਆ। ਕਾਲਿਜ ਦੇ ਚੇਅਰਮੈਨ ਰੋਹਿਤ ਟੰਡਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ  ਕਰਵਾਉਣ ਦਾ ਮਕਸਦ ਵਿਦਿਆਰਥੀਆ ਨੂੰ ਆਈ. ਟੀ. ਕੰਪਨੀਆਂ ਦੀ ਮੰਗ ਅਨੁਸਾਰ ਆਈ ਟੀ.  ਖੇਤਰ ਵਿਚ ਨਿਪੁੰਨ ਬਣਾਉਣਾ ਹੈ।ਮੁਕਾਬਲੇ ਵਿੱਚ  ਗੁਰਦੀਪ ਕੌਰ ਨੇ ਪਹਿਲਾ ਸਥਾਨ , ਸਵਰੀਤ ਕੌਰ ਨੇ ਦੂਜਾ  ਅਤੇ ਸੁਮਨ ਨੇ  ਤੀਸਰਾ ਸਥਾਨ ਪ੍ਰਾਪਤ ਕੀਤਾ |  ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ । ਇਸ ਮੌਕੇ ਭਾਰਤ ਰਤਨ ਟੰਡਨ, ਭਾਨੂੰ ਪ੍ਰਿਆ, ਅਮਨਦੀਪ ਕੁਮਾਰ, ਪਾਰੁਲ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਤਨੁ ਸ਼ਰਮਾ, ਅੰਕਿਤਾ ਕੁਮਾਰੀ ਆਦਿ ਮੌਜੂਦ ਸਨ।

 

Post a Comment

0 Comments