ਟਾਂਡਾ ਉੜਮੁੜ, 15 ਅਪ੍ਰੈਲ (ਪੱਤਰਕਾਰ ਮੰਚ ) -
ਡਾ.ਬੀ.ਆਰ.ਅੰਬੇਡਕਰ ਜੀ ਦਾ 130 ਵਾਂ ਜਨਮ ਦਿਵਸ ਜੌੜਾਂ ਵਿਖੇ ਮਨਾਇਆ ਗਿਆ । ਪ੍ਰਧਾਨ ਪੇ੍ਮਜੀਤ ਸਿੰਘ ਦੀ ਅਗਵਾਈ ਵਿੱਚ ਡਾ.ਬੀ.ਆਰ .ਅੰਬੇਡਕਰ ਯੂਥ ਕਲੱਬ ਰਜਿ ਤੇ ਸਮੂਹ ਪਿੰਡ ਵਾਸੀਆਂ ਵਲੋ ਪੂਰੇ ਪਿੰਡ ਵਿੱਚ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਡਾ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਜੀਵਨ ਫਲਸਫੇ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ਗਈ | ਜਦਕਿ ਸਮੇ ਦੀਆਂ ਸਰਕਾਰਾਂ ਵੱਲੋ ਲੋਕਾ ਤੇ ਕੀਤੇੇ ਜਾ ਰਹੇੇ ਜੁਲਮਾਂ ਤੇ ਵੀ ਵਿਸ਼ੇਸ਼
ਚਰਚਾ ਕੀਤੀ ਗਈ । ਇਸ ਦੌਰਾਨ ਕਿਸਾਨ ਅੰਦੋਲਨ ਨੂੰ ਬਾਰੇ ਵੀ ਚਰਚਾ ਕਰਦੇ ਹੋਏ
ਕਿਸਾਨਾ ਦੀ ਹਰ ਤਰਾਂ ਦੀ ਮਦਦ ਦਾ ਐਲਾਨ ਕੀਤਾ ਗਿਆ । ਇਸ ਮੌਕੇ ਐਡਵੋਕੇਟ ਲਵਪ੍ਰੀਤ
ਕੌਰ, ਡਾ. ਹਰਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ ਜੌੜਾਂ, ਕੁਲਵੀਰ ਜੌੜਾਂ,
ਮਨਜੀਤ,ਜੱਸੀ, ਗੋਰਾ , ਤੱਨੀ, ਵਿਸ਼ਾਲ ਗੋਰਵ, ਤਜਿੰਦਰ, ਰਵੀ,ਸੈ਼ਲੀ, ਟੋਨੀ,ਅਮਨ, ਹੈਪੀ,
ਸੋਨੂੰ, ਸੁਨੀਲ,ਸੁੱਖਾ, ਦਲਵੀਰ ਸਿੰਘ, ਸੁਖਵੀਰ ਸਿੰਘ, ਹਰਵਿੰਦਰ ਸਿੰਘ,ਦਲਵੀਰ ਸਿੰਘ
ਆਦਿ ਹਾਜ਼ਰ ਸਨ।



0 Comments