ਟਾਂਡਾ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਨੇ ਮਨਾਇਆ ਡਾ. ਬੀ.ਆਰ.ਅੰਬੇਦਕਰ ਜੀ ਦਾ ਜਨਮ ਦਿਹਾੜਾ

ਟਾਂਡਾ ਉੜਮੁੜ, 15   ਅਪ੍ਰੈਲ (ਪੱਤਰਕਾਰ ਮੰਚ ) -  ਟਾਂਡਾ ਵਿੱਚ ਅੱਜ ਵੱਖ ਵੱਖ ਜਥੇਬੰਦੀਆਂ ਵੱਲੋ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ | ਨਗਰ ਕੌਂਸਲ ਉੜਮੁੜ ਟਾਂਡਾ ਵਿੱਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਰਜਿੰਦਰ ਵਿੱਕੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹੋਏ ਕੇਕ ਕੱਟਿਆ ਅਤੇ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦਾ ਅਹਦ ਕੀਤਾ | ਇਸ ਮੌਕੇ ਰਾਜਨ ਮਲਹੋਤਰਾ, ਰਾਣੀ, ਜਸਵਿੰਦਰ ਕੌਰ, ਕਰਨ, ਮਨੀ, ਪੰਕਜ, ਹੈਪੀ, ਵਿਜੇ ਕੁਮਾਰ, ਬੋਧ ਰਾਜ, ਰੋਹਿਤ, ਬੰਟੀ ਕੁਮਾਰ, ਪਰਮਜੀਤ ਪੰਮਾ, ਰਾਜ ਕੁਮਾਰ ਆਦਿ ਮੌਜੂਦ ਸਨ | ਇਸੇ ਤਰਾਂ ਸਾਬੀ ਸਹਿਬਾਜ਼ਪੁਰ ਯਾਦਗਾਰੀ ਕਲੱਬ ਵੱਲੋ ਟਾਂਡਾ ਵਿੱਚ  ਬਾਬਾ ਸਾਹਿਬ ਜੀ ਦਾ ਜਨਮ ਦਿਵਸ ਮਨਾਇਆ |
 ਇਸ ਮੌਕੇ ਪਰਵਿੰਦਰ ਸਾਬੀ, ਸਰਪੰਚ ਅਸ਼ਵਨੀ ਜਹੂਰਾ, ਮਨੀ ਸਹਿਬਾਜ਼ਪੁਰ,  ਯਸ਼ ਜਾਜਾ, ਹੈਪੀ ਬਸਤੀ, ਅਸ਼ੋਕ ਜਸਰਾ, ਦੀਪ ਨਰੀਆਲਾ, ਲਵ ਦਸ਼ਮੇਸ਼ ਨਗਰ, ਲਾਲੀ ਡੁੱਗਰੀ, ਦੀਪ  ਓਹੜਪੁਰ, ਕਾਲਾ ਮੂਨਕਾ ਆਦਿ ਮੌਜੂਦ ਸਨ ਇਸੇ ਤਰਾਂ ਗੜੀ ਮੁਹੱਲਾ ਉੜਮੁੜ ਵਿੱਚ ਅੱਜ ਭਾਰਤੀ ਸਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਡਾ. ਬੀ.ਆਰ.ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ  ਡੀ .ਐੱਸ. ਪੀ. ਦਲਜੀਤ ਸਿੰਘ ਖੱਖ,   ਥਾਣਾ ਮੁਖੀ ਬਿਕਰਮ ਸਿੰਘ ਅਤੇ ਸਮੂਹ ਮੈਂਬਰਾਂ  ਨੇ ਬਾਬਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ  ਮਾਲਾ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਮੌਕੇ ਸੋਮ ਰਾਜ ਫਗਵਾੜਾ, ਪ੍ਰੇਮ ਜੌੜਾ ਅਤੇ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ ਅਤੇ ਉਨ੍ਹਾਂ ਅਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਕੌਂਸਲਰ ਗੁਰਸੇਵਕ ਮਾਰਸ਼ਲ, ਸੁਰਜੀਤ ਲਾਲ ਪਾਲ, ਜਗਜੀਵਨ ਜੱਗੀ, ਡਾ. ਕੇਵਲ ਸਿੰਘ ਕਾਜਲ, ਜਗਤਾਰ ਦਾਰਾ, ਜਸਵਿੰਦਰ ਦੁੱਗਲ , ਮਨੀ ਸਹਿਬਾਜ਼ਪੁਰ, ਨਰਿੰਦਰ ਨੀਟਾ,ਪਰਮਿੰਦਰ ਸਿੰਘ, ਪੰਮੂ, ਜਗਦੀਸ਼ ਕੁਮਾਰ,  ਆਦਿ ਨੇ ਹਾਜ਼ਰੀ ਲੁਆਈ |


 

Post a Comment

0 Comments