ਵਿਧਾਇਕ ਗਿਲਜੀਆਂ ਦੀ ਦੇਖ ਰੇਖ ਵਿੱਚ ਯੂਥ ਕਾਂਗਰਸੀ ਵਰਕਰਾਂ ਨੇ ਵੰਡੇ ਲੋਕਾਂ ਨੂੰ ਮਾਸਕ ਤੇ ਸੈਨੀਟਾਈਜਰ



  ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿੱਚ ਕੀਤਾ ਇਹ ਸੇਵਾ ਮਿਸ਼ਨ                                                                     ਟਾਂਡਾ ਉੜਮੁੜ, 22   ਮਈ ( ਨਵਦੀਪ ਸਿੰਘ ) - ਯੂਥ ਕਾਂਗਰਸ ਦੇ ਕਾਰਕੁੰਨਾ ਨੇ ਅੱਜ ਸ਼ਾਮ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਟਾਂਡਾ ਵਿੱਚ ਰਾਹਗੀਰਾਂ ਨੂੰ ਮਾਸਕ ਅਤੇ  ਸੈਨੀਟਾਈਜਰ ਭੇਟ ਕੀਤੇ |
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬ ਕਾਂਗਰਸ ਦੇ ਬੁਲਾਰੇ  ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਜਿਲਾਂ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਨੇ ਸਰਕਾਰੀ ਹਸਪਤਾਲ ਚੌਂਕ  ਅਤੇ ਸ਼ਹੀਦ ਚੌਂਕ ਨਜ਼ਦੀਕ ਰਾਹਗੀਰਾਂ ਨੂੰ ਮਾਸਕ ਅਤੇ   ਸੈਨੀਟਾਈਜਰ ਵੰਡ ਕੇ ਮਰਹੂਮ ਪ੍ਰਧਾਨ ਮੰਤਰੀ ਗਾਂਧੀ ਨੂੰ ਯਾਦ ਕੀਤਾ | ਇਸ ਮੌਕੇ ਜਗਜੀਵਨ ਜੱਗੀ, ਰਾਜੇਸ਼ ਲਾਡੀ, ਗੋਲਡੀ ਕਲਿਆਣਪੁਰ, ਪਵਿਤਰਦੀਪ ਸਿੰਘ ਆਹਲੂਵਾਲੀਆ, ਹੈਪੀ ਬਸਤੀ, ਸਿਮਰਨ, ਆਸ਼ੂ ਵੈਦ, ਲਾਲੀ, ਚਰਨ, ਰਾਜਾ ਦਿਆਲ ਆਦਿ ਮੌਜੂਦ ਸਨ |

Post a Comment

0 Comments