ਫ਼ਤਿਹ ਯੂਥ ਕਲੱਬ ਵੱਲੋ ਟਾਂਡਾ ਸਕੂਲ ਵਿੱਚ ਕ੍ਰਿਕੇਟ ਟੂਰਨਾਮੈਂਟ ਸ਼ੁਰੂ

ਟਾਂਡਾ ਉੜਮੁੜ, 27 ਜੂਨ (ਪੁੰਜ ) -   ਸਰਕਾਰੀ ਸਕੂਲ ਟਾਂਡਾ ਵਿੱਚ ਫ਼ਤਿਹ ਯੂਥ ਕਲੱਬ ਵੱਲੋ ਕਰਵਾਇਆ ਜਾ ਰਿਹਾ ਤੀਸਰਾ ਸਲਾਨਾ ਪਿੰਡ ਪੱਧਰ ਦਾ ਕ੍ਰਿਕੇਟ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ | ਹਰਮਨਜੋਤ ਸਿੰਘ, ਪੰਕਜ ਚੌਹਾਨ, ਰਮਨਪ੍ਰੀਤ ਸਿੰਘ, ਮਨਜੋਤ ਸਿੰਘ ਅਤੇ ਗੁਰਪ੍ਰੀਤ ਵਿੱਕੀ ਦੀ ਅਗਵਾਈ ਵਿੱਚ  ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਦੇ ਸਹਿਯੋਗ ਨਾਲ  ਕਿਸਾਨ ਅੰਦੋਲਨ ਨੂੰ ਸਮਰਪਿਤ ਇਸ ਟੂਰਨਾਮੈਂਟ ਦਾ ਉਦਘਾਟਨ ਲੋਕ ਇਨਕਲਾਬ ਮੰਚ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਰਵਿੰਦਰ ਸਿੰਘ ਰਵੀ ਨੇ ਕੀਤਾ |
| ਇਸ ਦੌਰਾਨ ਪਹਿਲੇ ਮੈਚ ਵਿੱਚ ਸ਼ਾਇਨਿਗ ਸਟਾਰ ਕਲੱਬ ਦੀ ਟੀਮ ਨੇ ਢਡਿਆਲਾ ਅਤੇ ਦੂਜੇ ਮੈਚ ਵਿੱਚ ਮੂਨਕ ਨੇ ਜੋਹਲਾਂ  ਨੂੰ ਹਰਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮ ਨੂੰ  11   ਹਜ਼ਾਰ ਅਤੇ ਉਪਜੇਤੁ ਟੀਮ ਨੂੰ 71 ਸੌ ਰੁਪਏ ਦਿੱਤੇ ਜਾਣਗੇ | ਇਸ ਮੌਕੇ ਕਲੱਬ ਦੀ ਸਮੂਹ ਟੀਮ ਮੌਜੂਦ ਸੀ |

 

Post a Comment

0 Comments