ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਉੜਮੁੜ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਕੀਤਾ ਸਨਮਾਨ

ਟਾਂਡਾ ਉੜਮੜ  ,1 ਨਵੰਬਰ (ਪੁੰਜ ) : ਡਾ: ਅਮੀਰ ਸਿੰਘ ਕਾਲਕਟ ਮੈਮੋਰੀਅਲ ਸਰਕਾਰੀ ਸਕੂਲ (ਲੜਕੀਆਂ) ਉੜਮੁੜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰਿੰਸੀਪਲ ਹਰਦੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ  ਸਮਗਾਮ ਵਿੱਚ ਜੰਗਲਾਤ, ਜੰਗਲੀ ਜੀਵ, ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਜਿਸ ਉਪਰੰਤ ਪ੍ਰਿੰਸੀਪਲ  ਹਰਦੀਪ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਦੇ ਨਾਲ-ਨਾਲ ਸਕੂਲ ਦੀਆਂ ਲੋੜਾਂ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ | ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਗਿਲਜੀਆਂ ਨੇ ਸਕੂਲ ਦੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਜਿੱਥੇ ਸਕੂਲ ਦਾ ਨਤੀਜਾ ਵਧੀਆ ਰਿਹਾ ਹੈ, ਉੱਥੇ ਹੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਾਧਾ ਹੋਇਆ  ਹੈ | . ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਨੂੰ ਸਹੂਲਤ ਸੰਪੰਨ  ਬਣਾਉਣ ਲਈ ਵੱਖ-ਵੱਖ ਸਕੀਮਾਂ 'ਤੇ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੇ ਵਿਕਾਸ ਲਈ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਕੂਲ ਨੂੰ ਸਾਰੀਆਂ ਲੋੜਾਂ ਮੁਤਾਬਕ ਗਰਾਂਟ ਜਾਰੀ ਕੀਤੀ ਜਾਵੇਗੀ, ਜਦਕਿ ਸਕੂਲ ਦੇ ਇੱਕ ਹਿੱਸੇ ਵਿੱਚ ਸ਼ਾਨਦਾਰ  ਪਾਰਕ ਵੀ ਬਣਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਟਾਂਡਾ ਦੇ  ਗੁਰਸੇਵਕ ਮਾਰਸ਼ਲ, ਬਾਬੂ ਰੂਪ ਲਾਲ, ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਲੂ, ਪੰਕਜ ਸਚਦੇਵਾ, ਕ੍ਰਿਸ਼ਨ ਬਿੱਟੂ, ਆਸ਼ੂ ਵੈਦ, ਡਾ: ਬਲਦੇਵ ਰਾਜ, ਜਸਵਿੰਦਰ ਕਾਕਾ ਦਸ਼ਮੇਸ਼ ਨਗਰ, ਗੁਰਮੁੱਖ ਸਿੰਘ, ਗਗਨ ਅਹੀਆਪੁਰ, ਰਾਜ ਕੁਮਾਰ ਰਾਜੂ, ਮਾਸਟਰ ਮਲਕੀਤ ਸਿੰਘ, ਬਲਰਾਮ ਪੁਰੀ ਅਤੇ  ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਸਟੇਜ ਦਾ ਸੰਚਾਲਨ ਮੈਡਮ ਕਵਿਤਾ ਮਹਿੰਦਰੂ ਨੇ ਕੀਤਾ।

 

Post a Comment

0 Comments