ਟਾਂਡਾ ਉੜਮੁੜ, 16 ਅਕਤੂਬਰ (ਵਰਿੰਦਰ ) - ਯੂਥ ਅਕਾਲੀ ਦਲ ਵੱਲੋਂ ਅੱਜ ਐੱਸ. ਟੀ. ਫਾਈਨੈਂਸ ਦੇ ਦਫ਼ਤਰ ਵਿਖੇ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ 7 ਵਾਂ ਸਾਲਾਨਾ ਖੂਨਦਾਨ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਤਿੰਦਰ ਸਿੰਘ ਸੰਧੂ ਵੱਲੋਂ ਕੀਤਾ ਗਿਆ | ਇਸ ਮੌਕੇ ਸੰਧੂ ਨੇ ਨੌਜਵਾਨਾਂ ਨੂੰ ਖ਼ੂਨਦਾਨ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਦਿੱਤਾ ਗਿਆ ਖੂਨਦਾਨ ਮਹਾਂਦਾਨ ਹੁੰਦਾ ਹੈ | ਇਸ ਲਈ ਸਾਨੂੰ ਸਭ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਕੈਂਪ ਦੌਰਾਨ ਭਾਈ ਘਨ੍ਹਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਇਸ ਮੌਕੇ 39 ਯੂਨਿਟ ਖੂਨ ਇਕੱਤਰ ਕੀਤਾ ਗਿਆ |
ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ਤਜਿੰਦਰ ਸਿੰਘ ਸੋਨੂੰ ਜਾਜਾ, ਸੰਦੀਪ ਸਿੰਘ ਸੈਦੂਪੁਰ, ਬੂਟਾ ਸਿੰਘ ਟਾਂਡਾ, ਦਮਨਜੀਤ ਸਿੰਘ, ਕੁਲਜੀਤ ਸਿੰਘ ਜੀਤਾ, ਮਨਜੀਤ ਸਿੰਘ ਦਾਤਾ, ਗੁਰਪ੍ਰੀਤ ਸਿੰਘ ਗੋਪੀ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਝੱਜੀ ਪਿੰਡ, ਰੁਪਿੰਦਰ ਸਿੰਘ ਚੱਤੋਵਾਲ, ਜਸਪਾਲ ਸਿੰਘ ਸਹਿਬਾਜਪੁਰ, ਸੁਖਵਿੰਦਰ ਸਿੰਘ, ਰੂਬੀ ਟਾਂਡਾ, ਭੁਪਿੰਦਰ ਸਿੰਘ ਜਾਜਾ, ਅਮਰਜੀਤ ਸਿੰਘ ਬੈਂਚਾਂ,ਸੁਖਵੀਰ ਸਿੰਘ ਜੌੜਾ, ਦਿਲਾਵਰ ਸਿੰਘ ਕਾਲਕਟ, ਦੀਦਾਰ ਸਿੰਘ, ਸਰਬਜੀਤ ਸਿੰਘ ਹੈਪੀ, ਅਜੇ ਅਰੋਡ਼ਾ, ਜਗਦੀਪ ਸਿੰਘ ਸੈਣੀ, ਨਵੀਨ ਵਰਮਾ ਆਦਿ ਮੌਜੂਦ ਸਨ |
0 Comments