ਟਾਂਡਾ ਉੜਮੁੜ,27 ਸਤੰਬਰ (ਵਰਿੰਦਰ )- ਸ਼ਿਵ ਸ਼ਕਤੀ ਕਲੱਬ ਵੱਲੋਂ ਸ੍ਰੀ ਰਾਮ ਲੀਲਾ ਗਰਾਂਡ ਟਾਂਡਾ ਵਿਖੇ 29 ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ ਗਿਆ। ਕਲੱਬ ਦੇ ਮੁਖੀ ਸੋਨੂੰ ਖੁੱਲਰ, ਸਾਬਕਾ ਪ੍ਰਧਾਨ ਨਗਰ ਕੌਂਸਲ ਹਰੀ ਕ੍ਰਿਸ਼ਨ ਸੈਣੀ ਦੀ ਅਗਵਾਈ ਵਿੱਚ ਸਰਬੱਤ ਦੇ ਭਲੇ ਦੀ ਪ੍ਰਾਥਨਾ ਲਈ ਕਰਵਾਏ ਗਏ ਇਸ ਜਗਰਾਤੇ ਵਿੱਚ ਸਮੂਹ ਸੇਵਾਦਾਰਾਂ ਨੇ ਪੂਜਾ ਤੋਂ ਬਾਅਦ ਪਾਵਨ ਜੋਤ ਨੂੰ ਮਾਂ ਭਗਵਤੀ ਦੇ ਦਰਬਾਰ ਵਿੱਚ ਸ਼ੁਸ਼ੋਭਿਤ ਕੀਤਾ | ਇਸ ਮੌਕੇ ਹੁਸ਼ਿਆਰ ਰਾਣਾ ਮੁਕੇਰੀਆਂ ਵਾਲੇ ਅਤੇ ਸੰਦੀਪ ਸੂਦ ਹੁਸ਼ਿਆਰਪੁਰ ਵਾਲੇ ਦੀ ਭਜਨ ਮੰਡਲੀ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਮੌਕੇ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਕੌਂਸਲਰ ਰਾਜੇਸ਼ ਲਾਡੀ, ਅਸ਼ੋਕ ਵਰਮਾ, ਕੌਂਸਲਰ ਕ੍ਰਿਸ਼ਨ ਬਿੱਟੂ, ਸ਼ਰਤ ਤਲਵਾੜ,ਗਿੰਨੀ ਅਰੋੜਾ, ਸੰਦੀਪ ਅਰੋੜਾ, ਰਵੀ, ਅੰਬੂਜ, ਆਸ਼ੂ ਵੈਦ, ਰਾਕੇਸ਼ ਬਿੱਟੂ, ਦਲਜੀਤ ਸਿੰਘ, ਡਿੰਪੀ ਖੋਸਲਾ, ਪੰਕਜ ਸਚਦੇਵਾ, ਜਸਵਿੰਦਰ ਕਾਕਾ, ਵਿਨੋਦ ਖੋਸਲਾ, ਬਾਬੂ ਰੂਪ ਲਾਲ, ਬਲਜੀਤ ਰਾਏ, ਰਾਜ ਕੁਮਾਰ, ਬਲਦੇਵ ਰਾਜ, ਗੁਰਮੁਖ ਸਿੰਘ, ਵਿਕਰਾਂਤ ਰਾਣਾ, ਈਸ਼ਾਨ, ਵਿਕਰਾਂਤ ਆਦਿ ਹਾਜ਼ਰ ਸਨ।
0 Comments