VICTORIA ਇੰਟਰਨੈਸ਼ਨਲ ਸਕੂਲ TANDA ਦੇ ਵਿਦਿਆਰਥੀਆਂ ਨੇ ਮਨਾਇਆ ਭਾਰਤੀ ਵਾਯੂ ਸੈਨਾ ਦਿਵਸ


 ਟਾਂਡਾ ਉੜਮੁੜ, 8 ਅਕਤੂਬਰ (ਵਰਿੰਦਰ ਸ਼ਰਮਾ ) -  ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਂਚਾਂ ਵਿੱਚ ਵਿਦਿਆਰਥੀਆਂ ਨੇ ਸਟਾਫ ਨਾਲ ਮਿਲਕੇ ਭਾਰਤੀ   ਵਾਯੂ ਸੈਨਾ ਦਿਵਸ ਮਨਾਇਆ | ਜਿਸ ਵਿੱਚ   ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ |  ਇਸ ਮੌਕੇ ਚੌਥੀ ਜਮਾਤ ਦੇ ਅੰਗਦ ਸਿੰਘ , ਹਰਸਿਮਰਤ ਕੌਰ , ਅਰਪਿਤ ਬੱਸੀ  ਅਤੇ ਪੰਜਵੀ ਜਮਾਤ ਦੇ  ਸੁਖਮਨ ਸਿੰਘ ਰਾਹਲ, ਗੁਰਜੋਤ ਸਿੰਘ, ਅਨੂਰੀਤ ਕੌਰ ਅਤੇ ਏਕਮਜੀਤ ਸਿੰਘ ਨੇ ਵਾਯੂਸੈਨਾ ਦਿਵਸ  ਦੇ ਸੰਬੰਧ ਵਿਚ ਕਵਿਤਾਵਾਂ ਬੋਲੀਆਂ ਅਤੇ ਸੰਦੇਸ਼ ਦਿੱਤੇ l  ਇਸ ਮੌਕੇ  ਇਸ ਦੌਰਾਨ  ਸਕੂਲ ਦੀ  ਡਾਇਰੈਕਟਰ ਨੀਰੂ ਮੁਲਤਾਨੀ ਕੋਆਰਡੀਨੇਟਰ ਵਿਨੀਤਾ   ਬਲੌਰੀਆ,  ਅਧਿਆਪਕਾ ਮਨਦੀਪ ਕੌਰ ਅਤੇ ਜਸਪ੍ਰੀਤ ਕੌਰ  ਵਲੋ  ਭਾਰਤੀ ਵਾਯੂ  ਸੈਨਾ ਦਿਵਸ ਦੇ ਸੰਬੰਧ ਵਿੱਚ ਸੰਦੇਸ਼ ਦਿੰਦੇ ਹੋਏ ਰਾਫੇਲ ਜਹਾਜਾਂ ਦੇ ਬਾਰੇ ਦੱਸਿਆ ਜੋ ਭਾਰਤੀ ਫੌਜ ਵਿੱਚ ਸ਼ਾਮਿਲ ਹੋਏ ਹਨ l ਉਨ੍ਹਾਂ  ਬੱਚਿਆਂ ਵਿੱਚ ਦੇਸ਼ ਭਗਤੀ ਦੇ ਜਜਬੇ ਸੰਚਾਰ ਕਰਦੇ ਹੋਏ ਦੇਸ਼ ਦੇ ਸ਼ਹੀਦ ਸੈਨਿਕਾਂ ਨੂੰ ਨਮਨ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ |


Post a Comment

0 Comments