VICTORIA ਇੰਟਰਨੈਸ਼ਨਲ ਸਕੂਲ ਟਾਂਡਾ ਵਿੱਚ ਮਨਾਇਆ ਗਿਆ ਵਿਸ਼ਵ ਜੰਗਲ ਜਾਨਵਰ ਦਿਵਸ

ਟਾਂਡਾ ਉੜਮੁੜ, 5 ਅਕਤੂਬਰ (ਵਰਿੰਦਰ ) - ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਵਿੱਚ ਵਿਸ਼ਵ ਜੰਗਲ ਜਾਨਵਰ ਦਿਵਸ ਮਨਾਇਆ ਗਿਆ | ਇਸ ਦੌਰਾਨ  ਨਰਸਰੀ ਤੋਂ  ਯੂ.ਕੇ. ਜੀ. ਦੇ ਬੱਚਿਆਂ ਨੂੰ ਅਧਿਆਪਕਾਂ ਨੇ ਜਾਨਵਰਾਂ ਦੀ ਮਹੱਤਤਾ ਦੇ ਬਾਰੇ ਦੱਸਿਆ  | ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਕੁਦਰਤੀ ਸੰਤੁਲਨ ਅਤੇ ਜੰਗਲੀ ਜੀਵਾਂ ਬਾਰੇ ਜਾਣਕਾਰੀ ਦਿੱਤੀ ਗਈ |
ਐੱਲ. ਕੇ. ਜੀ. ਦੇ  ਜੈਨੇਤਪ੍ਰੀਤ  ਅਤੇ ਹਰਗੁਨ  ,ਯੂ. ਕੇ. ਜੀ. ਵਿੱਚੋਂ ਸਵਰੀਨ ਅਤੇ ਆਰਵ ਸ਼ਰਮਾ  ਨੇ ਇਸ ਦਿਨ ਨੂੰ ਮਨਾਉਣ ਦੇ  ਮਹੱਤਵ ਦੇ ਬਾਰੇ ਦੱਸਿਆ  | ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਨੀਰੂ ਮੁਲਤਾਨੀ ਅਤੇ    ਕੋਆਰਡੀਨੇਟਰ ਮਿਸ ਵਿਨੀਤਾ ਬਲੌਰੀਆ  ਅਤੇ ਅਧਿਆਪਕ ਕਮਲਪ੍ਰੀਤ ਕੌਰ ਅਮਨਦੀਪ  ਕੌਰ ਅਤੇ  ਵਿਨੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਜਾਨਵਰਾਂ ਦਾ ਧਿਆਨ ਰੱਖਣ ਅਤੇ ਕੁਦਰਤ ਨਾਲ ਪਿਆਰ ਕਰਨ  ਲਈ ਪ੍ਰੇਰਿਤ ਕੀਤਾ |

 

Post a Comment

0 Comments