ਟਾਂਡਾ ਉੜਮੁੜ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਡੱਲਾ ਡੱਲੀ ਨੇੜੇ ਦੋ ਕਾਰਾਂ ਵਿਚਕਾਰ ਹੋਈ ਜਬਰਦਸਤ ਟੱਕਰ ਚ ਇੱਕ ਪੁਲਿਸ ਮੁਲਾਜ਼ਮ ਦੇ ਪਤਨੀ ਸਮੇਤ ਮੌਤ ਹੋ ਗਈ । ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਜਸਵਿੰਦਰ ਸਿੰਘ ਉਮਰ ਕਰੀਬ 47 ਸਾਲ ਪੁੱਤਰ ਅਮ੍ਰਿਤ ਲਾਲ ਤੇ ਜਸਵੀਰ ਕੌਰ ਵਾਸੀ ਉੜਮੁੜ ਟਾਂਡਾ ਵਜੋਂ ਹੋਈ ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪਤਨੀ ਜਸਵੀਰ ਕੌਰ ਸਮੇਤ ਉਸਦੀ ਦਵਾਈ ਲੈਣ ਵਾਸਤੇ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਜਾ ਰਹੇ ਸਨ । ਜਦੋਂ ਉਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਡੱਲਾ ਡੱਲੀ ਨੇੜੇ ਭੋਗਪੁਰ ਪਹੁੰਚੇ ਤਾਂ ਹਾਈਵੇ ਦੇ ਦੂਜੇ ਪਾਸੇ ਤੋਂ ਇੱਕ ਬੇਕਾਬੂ ਕਾਰ ਪਲਟ ਕੇ ਉੰਨਾ ਦੀ ਕਾਰ ਨਾਲ ਆ ਟਕਰਾਈ । ਦੋਨੋਂ ਕਾਰਾਂ ਟਕਰਾਉਣ ਦਾ ਹਾਦਸਾ ਏਨਾ ਜਬਰਦਸਤ ਸੀ ਕੇ ਦੋਨੋਂ ਕਾਰਾਂ ਬੁਰੀ ਤਰ੍ਹਾਂ ਟੁੱਟ ਗਈਆਂ । ਜਸਵਿੰਦਰ ਸਿੰਘ ਤੇ ਜਸਵੀਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੀ ਕਾਰ ਸਵਾਰਾਂ ਦੇ ਗੰਭੀਰ ਸੱਟਾਂ ਲੱਗੀਆਂ , ਜਿੰਨਾ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਜਸਵਿੰਦਰ ਸਿੰਘ ਜੋ ਇੱਕ ਪੁਲਿਸ ਮੁਲਾਜ਼ਮ ਸੀ ਅੱਜਕਲ੍ਹ ਕੈਬਨਿਟ ਮੰਤਰੀ ਪੰਜਾਬ ਰਜੀਆ ਸੁਲਤਾਨਾ ਨਾਲ ਡਿਊਟੀ ਨਿਭਾ ਰਿਹਾ ਸੀ । ਜਸਵਿੰਦਰ ਸਿੰਘ ਤੇ ਜਸਵੀਰ ਕੌਰ ਦੀ ਮੌਤ ਤੋਂ ਬਾਅਦ ਪਿੱਛੇ ਪਰਿਵਾਰਕ ਤੌਰ ਤੇ ਇੱਕ ਲੜਕਾ ਹਰਮੀਤ ਸਿੰਘ ਜੋ ਵਿਦੇਸ਼ ਪੁਰਤਗਾਲ ਰਹਿੰਦਾ ਹੈ ਤੇ ਲੜਕੀ ਸੰਦੀਪ ਕੌਰ ਚੰਡੀਗੜ੍ਹ ਪੜਦੀ ਹੈ । ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਨੇ ਆਪਣੀ ਲੜਕੀ ਸੰਦੀਪ ਕੌਰ ਹੀ ਮੰਗਣੀ ਕੀਤੀ ਸੀ ।
0 Comments