ਟਾਂਡਾ-ਉੜਮੁੜ,13 ਦਸਬਰ :ਪੰਜਾਬ ਦੇ ਜੰਗਲਾਤ,ਜੰਗਲੀ ਜੀਵ ਅਤੇ ਲੇਬਰ ਵਿਭਾਗ ਦੇ ਕੈਬਨਿਟ ਮੰਤਰੀ ਸ.ਸੰਗਤ ਸਿੰਘ ਗਿਲਜੀਆਂ ਵੱਲੋਂ ਅੱਜ ਮਿਆਣੀ-ਭੂਲਪੁਰ ਸੜਕ ਮਾਰਗ ਤੋਂ ਧੁੱਸੀ ਬੰਨ੍ਹ ਤੱਕ ਬਣਨ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ।ਸ. ਜੋਗਿੰਦਰ ਸਿੰਘ ਗਿਲਜੀਆਂ ਮੈਂਬਰ ਪੀ.ਪੀ.ਸੀ.ਸੀ.,ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਲਸ਼ਨ ਭਗਤ,ਸਰਪੰਚ ਸਿਮਰ ਕੌਰ,ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ,ਪਰਮਜੀਤ ਸਿੰਘ ਬਿੰਨੀ ,ਐਸ.ਡੀਓ. ਤਜਿੰਦਰ ਸਿੰਘ ਪੀ.ਡਬਲਯੂ.ਡੀ.ਅਤੇ ਹੋਰਾਂ ਦੀ ਹਾਜ਼ਰੀ ਵਿੱਚ ਸੜਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸ.ਗਿਲਜੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਸੂਬੇ ਦੇ ਸਰਬਪੱਖੀ ਵਿਕਾਸ ਲਈ ਜੰਗੀ ਪੱਧਰ ਤੇ ਵਿਕਾਸ ਕਰਵਾ ਰਹੇ ਹਨ।ਲੋਕਾਂ ਦੀ ਸਹੂਲਤ ਲਈ ਬਿਨਾਂ ਭੇਦ ਭਾਵ ਅਤੇ ਵਿਤਕਰੇ ਦੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਜਾ ਰਹੀ ਸਾਬਕਾ ਸਰਪੰਚ ਗੋਲਡੀ ਮੁਲਤਾਨੀ ਦੀ ਯਾਦ ਵਿੱਚ, ਇਸ 600 ਮੀਟਰ ਨਵੀਂ ਲਿੰਕ ਸੜਕ ਤੇ 18.27 ਲੱਖ ਰੁਪਏ ਖਰਚਾ ਆਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਜੋੜੀਆ ਪ੍ਰਧਾਨ,ਪੰਚ ਗੁਰਜੀਤ ਸਿੰਘ ਡਿੰਪਾ,ਪੰਚ ਬਲਜੀਤ ਸਿੰਘ ,ਡਾ. ਦਰਸ਼ਨ ਸਿੰਘ,ਸੰਨੀ ਕੁਮਾਰ,ਅਣੋਖ ਸਿੰਘ,(ਸਾਰੇ ਪੰਚ),ਮਾ ਨਰਿੰਦਰ ਸਿੰਘ,ਰਾਜੇਸ਼ ਰਾਜੂ,ਮਾ.ਕਮਲ ਲਾਲ,ਛੱਜਾ ਸਿੰਘ,ਸੁਰਿੰਦਰ ਸਿੰਘ,ਗੁਰਚਰਨ ਸਿੰਘ ਯੂ.ਐਸ.ਏ,ਮਨਮੋਹਨ ਸਿੰਘ,ਬਲਦੇਵ ਸਿੰਘ,ਸਤਪਾਲ ਸਿੰਘ, ਮਾ.ਸਤਪਾਲ ਸਿੰਘ,,ਅਸ਼ਵਨੀ ਬਜਾਜ,ਰਿਟ.ਮੈਨੇਜਰ ਕਰਨੈਲ ਸਿੰਘ ਮੈਨੇਜਰ,ਰਿਟ.ਅਮਰਜੀਤ ਸਿੰਘ,ਪਰਵਿੰਦਰ ਲਾਡੀ,ਕੁਲਵੰਤ ਸਿੰਘ ਬੰਟੀ,ਸਤਪਾਲ ਸਿੰਘ ਆਦਿ ਹਾਜ਼ਰ ਸਨ।
0 Comments