ਸੈਂਕੜੇ ਦਸ਼ਮੇਸ਼ ਨਗਰ ਵਾਸੀਆਂ ਨੇ ਸੰਗਤ ਸਿੰਘ ਗਿਲਜੀਆਂ ਦਾ ਕੀਤਾ ਭਰਵਾਂ ਸਵਾਗਤ

ਟਾਂਡਾ : ਵਿਧਾਨ ਸਭਾ ਹਲਕਾ ਉੜਮੁੜ ਤੋਂ ਕਾਂਗਰਸ ਦੇ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਦਾ ਦਸ਼ਮੇਸ਼ ਨਗਰ ਵਾਸੀਆਂ ਨੇ ਚੋਣ ਸਭਾ ਦੌਰਾਨ ਭਰਵਾਂ ਸਵਾਗਤ ਕੀਤਾ ਹੈ | ਕੋਂਲਸਰ ਦਲਜੀਤ ਸਿੰਘ ਅਤੇ ਸੀਨੀਅਰ ਕਾਂਗਰਸ ਆਗੂ ਜਸਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਹੋਈ ਚੋਣ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ | ਜਿਸ ਵਿੱਚ ਸ਼ਾਮਿਲ ਹੋਏ ਸੈਂਕੜੇ ਸਥਾਨਕ ਵਾਸੀਆਂ ਦੀ ਮੌਜੂਦਗੀ ਵਿੱਚ ਕੈਬਨਿਟ ਮੰਤਰੀ ਗਿਲਜੀਆਂ ਦੇ ਨਾਲ ਨਾਲ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਮਾਨ ਸਿੰਘ  ਅਤੇ ਹੋਰਨਾਂ ਆਗੂਆਂ ਨੇ ਟਾਂਡਾ ਉੜਮੁੜ ਅਤੇ ਦਸ਼ਮੇਸ਼ ਨਗਰ ਵਿੱਚ ਹੋਏ ਵਿਕਾਸ ਕੰਮਾਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸ਼ੁਰੂ ਕੀਤੀਆਂ ਲੋਕ ਹਿਤੈਸ਼ੀ ਸਕੀਮਾਂ ਦੀ ਜਾਣਕਾਰੀ ਦਿੱਤੀ |
   ਇਸ ਮੌਕੇ ਗਿਲਜੀਆਂ ਨੇ ਆਖਿਆ ਕਿ ਟਾਂਡਾ ਵਿੱਚ ਉਨ੍ਹਾਂ ਦੀ ਕੌਂਸਲ ਟੀਮ ਨੇ ਤਨਦੇਹੀ ਨਾਲ ਨਗਰ ਦਾ ਵਿਕਾਸ ਕੀਤਾ ਹੈ ਅਤੇ ਟਾਂਡਾ ਵਾਸੀਆਂ ਦੀ ਲੰਬੇ ਸਮੇ ਤੋਂ ਚਲਦੀ ਸਬ ਡਿਵੀਜਨ ਬਣਾਉਣ ਦੀ ਮੰਗ ਵੀ ਪੂਰੀ ਕਰ ਦਿੱਤੀ ਗਈ ਹੈ |
 ਇਸ ਮੌਕੇ ਬਲਦੇਵ ਸਿੰਘ ਮੁਲਤਾਨੀ,ਹਰਿ ਕ੍ਰਿਸ਼ਨ ਸੈਣੀ, ਟਾਂਡਾ ਪ੍ਰਧਾਨ ਵਿਪਨ ਮਰਵਾਹਾ,ਸ਼ਰਦਾ ਸਿੰਘ,ਰਣਜੀਤ ਸਿੰਘ,ਹਰਨਾਮ ਦਾਸ,ਬਲਬੀਰ ਬੀਰਾ, ਤੇਜਾ ਸਿੰਘ,ਸੋਢੀ ਬਾਬਾ, ਹਰਨੇਕ ਸਿੰਘ,ਤਰਲੋਕ ਸਿੰਘ,ਸਤਨਾਮ ਸਿੰਘ,ਸਤਪਾਲ ਸਿੰਘ, ਸਤਵਿੰਦਰ ਸਿੰਘ,ਚਰਨਜੀਤ ਸਿੰਘ ਚੰਨੀ,ਕਰਨਦੀਪ ਸਿੰਘ,ਸੰਦੀਪ ਸਿੰਘ,ਅੰਕੁਸ਼ਦੀਪ, ਰੂਬਲ,ਕੁਲਦੀਪ ਸਿੰਘ,ਡਾਕਟਰ ਜੋਗਿੰਦਰ ਸਿੰਘ,ਮਨਜੀਤ ਸਿੰਘ,ਮਲਕੀਤ ਸਿੰਘ,ਜਸਵੀਰ ਕੌਰ,ਬਲਵਿੰਦਰ ਕੌਰ,ਅਵਿਨਾਸ਼ ਕੌਰ,ਮਨਜੀਤ ਕੌਰ,ਅਜੀਤ ਕੌਰ,ਬੇਬੀ,ਗੁਰਮੀਤ ਕੌਰ,ਬਲਜੀਤ ਕੌਰ,ਪ੍ਰਵੀਨ,ਸ਼ਕੁੰਤਲਾ,ਜਮੁਨਾ, ਆਸ਼ੂ ਵੈਦ , ਗੋਲਡੀ ਕਲਿਆਣਪੁਰ,ਮਨਿ ਸਹਿਬਾਜ਼ਪੁਰ,ਦੇਸ ਰਾਜ,ਹੈਪੀ ਬਸਤੀ, ਕਰਨੈਲ ਸਿੰਘ, ਜੱਸੀ ਸਹਿਬਾਜ਼ਪੁਰ, ਰਾਕੇਸ਼ ਬਿੱਟੂ, ਕ੍ਰਿਸ਼ਨ ਬਿੱਟੂ, ਲਾਡੀ ਵੈਦ, ਵਿਨੋਦ ਖੋਸਲਾ ਸੁੰਦਰੀ, ਦੇਸ ਰਾਜ ਡੋਗਰਾ ਆਦਿ ਮੌਜੂਦ ਸਨ |    ਦੇਖੋ ਚੋਣ ਮੀਟਿੰਗ ਦੀਆਂ ਝਲਕੀਆਂ .. ਤਸਵੀਰਾਂ ਦੀ ਜ਼ੁਬਾਨੀ
 





 

Post a Comment

0 Comments