ਟਾਂਡਾ ਉੜਮੁੜ,4 ਫਰਵਰੀ - ਬਾਬਾ ਮੱਖਣ ਸਾਹ ਨੌਜਵਾਨ ਕਲੱਬ ਸਲੇਮਪੁਰ ਅਤੇ ਜਲਾਲਪੁਰ ਵੱਲੋਂ ਪਿੰਡ ਸਲੇਮਪੁਰ ਤੋਂ ਅੱਜ ‘ਗੁਰੂ ਲਾਧੋ ਰੇ‘ ਮਹਾਨ ਨਗਰ ਕੀਰਤਨ ਸਜਾਇਆ ਗਿਆ | ਬਾਬਾ ਮੱਖਣ ਸਾਹ ਲੁਬਾਣਾ ਜੀ ਦੀ ਯਾਦ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਇਆ ਗਿਆ ਇਹ ਨਗਰ ਕੀਰਤਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਰਵਾਨਾ ਹੋਇਆ | ਇਸ ਦੌਰਾਨ ਭਾਈ ਗੁਰਦੀਪ ਸਿੰਘ ਬਿੱਲਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਦੀ ਦੇਖ-ਰੇਖ ਹੇਠ ਇਹ ਨਗਰ ਕੀਰਤਨ ਪਿੰਡ ਸਲੇਮਪੁਰ, ਜਲਾਲਪੁਰ, ਨੰਗਲੀ, ਅਕਬਰਪੁਰ, ਸਰੂਪਵਾਲ, ਨਰੰਗਪੁਰ, ਜੱਬੋਵਾਲ, ਬਰਿਆਰਾ, ਮੀਰਾਪੁਰ, ਡੱਡੀਆਂ, ਪ੍ਰੇਮਪੁਰ, ਸੱਲਾ, ਟਾਂਡਾ, ਪੁਲਪੁਖਤਾ, ਮਿਆਣੀ, ਤੱਲਾ ਮੱਦਾ, ਕਮਾਲਪੁਰ, ਗਿਲਜੀਆਂ, ਭੂਲਪੁਰ, ਰੜਾ ਮੋੜ ਤੋਂ ਹੁੰਦਾ ਹੋਇਆ ਸਾਮ ਨੂੰ ਸਲੇਮਪੁਰ ਆ ਕੇ ਸੰਪੰਨ ਹੋਇਆ । ਨਗਰ ਕੀਰਤਨ ਦੌਰਾਨ ਰਾਗੀ ਜੱਥੇ ਅਤੇ ਸੰਗਤਾਂ ਗੁਰਬਾਣੀ ਦਾ ਜਾਪੁ ਕਰਦੇ ਜਾ ਰਹੀਆਂ ਸਨ | ਇਸ ਮੌਕੇ ਮੁੱਖ ਸੇਵਾਦਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਬਿੱਟੂ,ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ,ਲਖਵਿੰਦਰ ਸਿੰਘ ਲੱਖੀ, ਜਸਵਿੰਦਰ ਸਿੰਘ ਜੱਸੀ, ਜਸਵੰਤ ਬਿੱਟੂ,ਲਖਵਿੰਦਰ ਸੇਠੀ,ਗੁਰਮੀਤ ਸਿੰਘ ਬੂਰਾ, ਸੁਖਦੇਵ ਸਿੰਘ ਬਿੱਟੂ, ਸਿਮਰਨਜੋਤ ਸਿੰਘ, ਭਜਨ ਸਿੰਘ, ਰਾਜਾ, ਸੁਖਦੇਵ ਸਿੰਘ ਜਰਮਨੀ, ਮੋਹਨ ਸਿੰਘ ਅਮਰੀਕਾ, ਜਗਤਾਰ ਸਿੰਘ ਜੱਗੀ,ਹਰਪਾਲ ਸਿੰਘ, ਪ੍ਰਕਾਸ਼ ਸਿੰਘ, ਜਸਪਾਲ ਬੋਬੀ,ਲਾਡੀ ਦੁਆਬੀਆ ਆਦਿ ਨੇ ਹਾਜ਼ਰੀ ਲੁਆਈ |
0 Comments