ਟਾਂਡਾ ਉੜਮੁੜ, 6 ਮਾਰਚ (ਵਰਿੰਦਰ ਪੰਡਿਤ) - ਸਮਾਜ ਸੇਵੀ ਸੰਸਥਾ ਨਾਨਕ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਅਵਾਨ ਘੋੜੇਸਾਹ ਵਿਖੇ ਅੱਖਾਂ ਅਤੇ ਸਿਹਤ ਮੈਗਾ ਜਾਂਚ ਕੈਂਪ ਲਾਇਆ ਗਿਆ। ਮੁੱਖ ਪ੍ਰਬੰਧਕ ਸਤਪਾਲ ਸਿੰਘ ਮੁਲਤਾਨੀ (ਰਿਚੀ ਟਰੈਵਲਜ) ਦੀ ਅਗਵਾਈ ਹੇਠ ਪਿੰਡ ਦੇ ਸਕੂਲ ਵਿੱਚ ਸਵ.ਜੋਗਿੰਦਰ ਸਿੰਘ ਮੁਲਤਾਨੀ ਅਤੇ ਸਵ. ਮਹਿੰਦਰ ਕੌਰ ਦੀ ਯਾਦ ਵਿੱਚ ਲਾਏ ਗਏ ਇਸ ਕੈਂਪ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਮੁੱਖ ਮਹਿਮਾਨ ਡਾ: ਹਰਮੀਤ ਪਾਲ ਸਿੰਘ ਅਤੇ ਸਰਪੰਚ ਬਲਵਿੰਦਰ ਕੌਰ ਮੁਲਤਾਨੀ ਨੇ ਕੀਤਾ । ਕੈਂਪ ਦੌਰਾਨ ਮਾਡਰਨ ਹਸਪਤਾਲ ਜਲੰਧਰ ਅਤੇ ਸ੍ਰੀਮਨ ਸੁਪਰ ਸਪੈਸਲਿਟੀ ਹਸਪਤਾਲ ਜਲੰਧਰ ਡਾ. ਹਰਮੀਤ ਪਾਲ ਸਿੰਘ, ਡਾ.ਅਨਮੋਲ ਸਿੰਘ ਰਾਏ, ਡਾ. ਅਮਿਤ ਗੁਪਤਾ, ਡਾ: ਐੱਸ.ਪੀ. ਭਾਟੀਆ ਅਤੇ ਸਟਾਫ ਮੈਂਬਰਾਂ ਨੇ ਸੇਵਾਵਾਂ ਨਿਭਾਉਂਦੇ ਹੋਏ ਵੱਖ-ਵੱਖ ਪਿੰਡਾਂ ਤੋਂ ਆਏ ਕਰੀਬ 1200 ਵਿਅਕਤੀਆਂ ਨੂੰ ਮੈਡੀਕਲ ਸੇਵਾਵਾਂ ਦਿੰਦਿਆਂ ਜਾਂਚ ਉਪਰੰਤ ਦਵਾਈਆਂ ਦਿੱਤੀਆਂ ।
ਇਸ ਮੌਕੇ ਵੱਖ-ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ। ਇਸ ਮੌਕੇ ਲਾਏ ਗਏ ਖੂਨਦਾਨ ਕੈਂਪ ਵਿੱਚ ਡਾ. ਕੁਸਮ ਠਾਕੁਰ, ਡਾ.ਸਿਮਰਨਜੀਤ, ਪੀ.ਆਰ.ਓ. ਸੰਧਿਆ, ਰਾਕੇਸ, ਸੰਜਨਾ, ਸਿਮਰਨ ਨੇ ਸੇਵਾ ਕੀਤੀ। ਇਸ ਕੈਂਪ ਵਿੱਚ 50 ਵਿਅਕਤੀਆਂ ਨੇ ਖੂਨਦਾਨ ਕੀਤਾ। ਮੁੱਖ ਪ੍ਰਬੰਧਕ ਸਤਪਾਲ ਸਿੰਘ ਮੁਲਤਾਨੀ ਨੇ ਹਸਪਤਾਲਾਂ ਦੀ ਟੀਮ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਜਿਨਾਂ ਮਰੀਜਾਂ ਨੂੰ ਅੱਖਾਂ ਅਤੇ ਹੋਰ ਅਪ੍ਰੇਸਨ ਲਈ ਚੁਣਿਆ ਗਿਆ ਹੈ , ਉਨਾਂ ਦੇ ਆਪ੍ਰੇਸਨ ਵੀ ਮੁਫਤ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ
ਇਸ ਮੌਕੇ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ . ਇਸ ਮੌਕੇ ਅਮਰਪ੍ਰੀਤ ਪਾਲ ਸਿੰਘ ਮੁਲਤਾਨੀ, ਡਾ. ਅੰਮਿ੍ਰਤਪਾਲ ਸਿੰਘ ਮੁਲਤਾਨੀ, ਸਮਨਪ੍ਰੀਤ ਸਿੰਘ ਮੁਲਤਾਨੀ, ਅਮਨਪ੍ਰੀਤ ਕੌਰ ਮੁਲਤਾਨੀ, ਅਸਮਿਤਾ ਮੁਲਤਾਨੀ, ਗੁਰਮੁਖ ਸਿੰਘ ਘੁੰਮਣ, ਸੁਖਵਿੰਦਰ ਸਿੰਘ ਜੋਨੀ, ਸਾਬਕਾ ਸਰਪੰਚ ਬਖਸੀਸ ਸਿੰਘ, ਗੁਰਦੀਪ ਸਿੰਘ, ਫੇਰਾ ਸਿੰਘ, ਰਾਵਲ ਸਿੰਘ, ਬਲਬੀਰ ਸਿੰਘ, ਸੂਬੇਦਾਰ ਸਰੂਪ ਸਿੰਘ, ਕੁਲਵੰਤ ਸਿੰਘ, ਕੈਪਟਨ ਦੀਦਾਰ ਸਿੰਘ , ਕੁਲਜੀਤ ਸਿੰਘ ਸੁੱਖਾ, ਫੁੰਮਣ ਸਿੰਘ, ਵਰਿੰਦਰ ਪੁੰਜ, ਕੁਲਦੀਸ਼ ਚੌਹਾਨ ਆਦਿ ਹਾਜਰ ਸਨ।
0 Comments