ਪਿੰਡ ਕੰਧਾਲਾ ਜੱਟਾ ਵਿਚ 17 ਅਪ੍ਰੈਲ ਨੂੰ ਮਨਾਇਆ ਜਾਵੇਗਾ ਡਾ. ਅੰਬੇਡਕਰ ਜੀ ਦਾ ਜਨਮ ਦਿਹਾੜਾ

ਟਾਂਡਾ ਉੜਮੁੜ,  5 ਅਪ੍ਰੈਲ (ਵਰਿੰਦਰ ਪੁੰਜ ) -  ਡਾ. ਬੀ.ਆਰ ਅੰਬੇਡਕਰ ਯੂਥ ਕਲੱਬ ਰਜ਼ਿ. ਕੰਧਾਲਾ ਜੱਟਾਂ ਦੀ ਵਿਸ਼ੇਸ਼ ਮੀਟਿੰਗ ਹੋਈ .  ਕਲੱਬ ਪ੍ਰਧਾਨ ਜਸਵੀਰ ਸਿੰਘ ਲੱਕੀ,  ਸਰਪ੍ਰਸਤ ਡਾ. ਚਰਨਜੀਤ ਸਿੰਘ ਪੜਬੱਗਾ, ਦੀ ਅਗਵਾਈ ਵਿੱਚ ਮੀਟਿੰਗ  ਦੌਰਾਨ ਲਈ ਅਹਿਮ ਫੈਸਲੇ ਲਏ  ਗਏ . ਇਸ ਦੌਰਾਨ ਪ੍ਰਧਾਨ ਲੱਕੀ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ  ਜਨਮ ਦਿਨ ਪਿੰਡ ਕੰਧਾਲਾ ਜੱਟਾਂ ਵਿੱਚ 17 ਅਪ੍ਰੈਲ  ਨੂੰ ਮਨਾਇਆ ਜਾਵੇਗਾ ਅਤੇ ਨਾਲ ਹੀ ਭਾਰਤ -ਪਾਕਿ ਜੰਗ 1971 ਵਿੱਚ ਸ਼ਹੀਦ ਦੌਲਤ ਸਿੰਘ ਅਤੇ ਡਾ. ਅੰਬੇਡਕਰ ਯਾਦਗਾਰੀ ਲਾਇਬ੍ਰੇਰੀ  ਦਾ ਉਦਘਾਟਨ ਵੀ ਕੀਤਾ ਜਾਵੇਗਾ।  
 
ਇਸ ਮੌਕੇ ਅਮਰਜੀਤ ਸਿੰਘ ਹੀਰ ,ਗੁਰਪ੍ਰੀਤ ਸਿੰਘ ,ਹਰਵਿੰਦਰ ਸਿੰਘ ਬਿੰਦੀ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਓਂਕਾਰ ਸਿੰਘ, ਹਰਪ੍ਰੀਤ ਹੈਪੀ, ਸੁੱਖਜੀਤ ਸਿੰਘ,ਚਮਨਪ੍ਰੀਤ ਸਿੰਘ ਚਮਨ, ਜਤਿੰਦਰੀ ਗੌਰੀ ਹੈਪੀ,  ਕੇਤਨਵੀਰ ਸਿੰਘ , ਤੁਸ਼ਾਰਜੀਤ ਪੜਬੱਗਾ ,ਅਤੇ ਹੋਰ ਮੈਂਬਰ ਸ਼ਾਮਲ ਸਨ ।

 

Post a Comment

0 Comments