ਟਾਂਡਾ ਉੜਮੁੜ,30 ਅਪ੍ਰੈਲ (ਵਰਿੰਦਰ ਸ਼ਰਮਾ) - ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਬੋਕਾਰੋ (ਝਾਰਖੰਡ) ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਨੂੰ ਸੀ.ਬੀ.ਐੱਸ.ਈ. ਵੱਲੋਂ ਮਾਨਤਾ ਮਿਲ ਗਈ ਹੈ | ਸੁਸਾਇਟੀ ਪ੍ਰਧਾਨ ਤਰਸੇਮ ਸਿੰਘ,ਮੈਂਬਰ ਤ੍ਰਿਲੋਚਨ ਸਿੰਘ, ਪ੍ਰਿੰਸੀਪਲ ਨਵਨੀਤ ਕੌਰ ਅਤੇ ਸੁਪਰਡੈਂਟ ਦੀਪਕ ਕੁਮਾਰ ਨੇ ਇਲਾਕਾ ਵਾਸੀਆਂ ਨਾਲ ਇਹ ਖੁਸ਼ੀ ਸਾਂਝੇ ਕਰਦੇ ਹੋਏ ਦੱਸਿਆ ਕਿ ਹੁਣ ਸਕੂਲ ਵਿਚ ਨਰਸਰੀ ਤੋਂ ਨੌਵੀਂ ਕਲਾਸ ਤੱਕ ਦਾਖਲੇ ਸ਼ੁਰੂ ਹਨ | ਝਾਰਖੰਡ ਵਿਚ ਸਿੱਖਿਆ ਪ੍ਰਸਾਰ ਦੇ ਮਾਣਮੱਤੇ ਇਤਿਹਾਸ ਵਾਲੀ ਸੁਸਾਇਟੀ ਵੱਲੋ ਇਲਾਕੇ ਵਿਚ ਬੇਹੱਦ ਘੱਟ ਫੀਸਾਂ ਵਿਚ ਇੰਟਰਨੈਸ਼ਨਲ ਪੱਧਰ ਦੀਆਂ ਸਿੱਖਿਆ ਸਹੂਲਤਾਂ ਦੇਣ ਲਈ 11 ਨਵੰਬਰ 2018 ਨੂੰ ਨੈਨੋਵਾਲ ਵੈਦ ਵਿਚ ਵਿੱਦਿਆ ਪ੍ਰਸਾਰ ਦਾ ਜੋ ਪੌਦਾ ਲਾਇਆ ਸੀ ਅੱਜ ਉਹ ਰੁੱਖ ਬਣਕੇ ਵਿੱਦਿਆ ਦਾ ਚਾਨਣ ਮੁਨਾਰਾ ਬਣ ਗਿਆ ਹੈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੀ.ਬੀ.ਐੱਸ.ਈ.ਦੀ ਦਿੱਲੀ ਤੋਂ ਆਈ ਟੀਮ ਨੇ ਸਕੂਲ ਵਿਚ ਵਧੀਆ ਸੁਰੱਖਿਅਤ ਟਰਾਂਸਪੋਰਟ,ਚੰਗੀ ਫੀਸ ਪ੍ਰਣਾਲੀ, 6 ਏਕੜ ਜਮੀਨ ਵਿਚ ਸ਼ਾਨਦਾਰ ਬਿਲਡਿੰਗ,ਆਡੀਓ ਵੀਡੀਓ ਤਕਨੀਕ ਨਾਲ ਪੜਾਉਣ, ਕੌਮਾਂਤਰੀ ਪੱਧਰ ਦੇ ਡਾਂਸ ਰੂਮ,ਨਾਲੇਜ ਥੀਏਟਰ,ਲਾਇਬ੍ਰੇਰੀ, ਆਧੁਨਿਕ ਸਾਇੰਸ ਲੈਬ,ਸੰਗੀਤ ਰੂਮ,ਸਵਿਮਮਿੰਗ ਪੂਲ, ਆਡੀਟੋਰੀਅਮ, ਡਿਜੀਟਲ ਕਲਾਸਰੂਮਾਂ,ਐਕਟੀਵਿਟੀ ਰੂਮ ਅਤੇ ਸ਼ਾਨਦਾਰ ਮੈਦਾਨਾਂ ਦਾ ਨਿਰੀਖਣ ਕਰਨ ਦੇ ਨਾਲ ਨਾਲ ਉੱਚ ਯੋਗਤਾ ਵਾਲੇ ਟੀਚਿੰਗ ਸਟਾਫ ਨੂੰ ਪਰਖਣ ਤੋਂ ਬਾਅਦ ਸਕੂਲ ਨੂੰ ਇਹ ਮਾਨਤਾ ਦਿੱਤੀ ਹੈ | ਸੀ.ਬੀ.ਐੱਸ.ਈ. ਵੱਲੋਂ ਮਿਲੇ ਰਜਿਸਟ੍ਰੇਸ਼ਨ ਨੰਬਰ 1631450 ਬਾਰੇ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਸਮੂਹ ਸਟਾਫ ਮਿਲਕੇ ਹੋਰ ਜੋਸ਼ ਜਜਬੇ ਨਾਲ 1 ਹਜ਼ਾਰ ਤੋਂ ਵੱਧ ਬੱਚਿਆਂ ਦੇ ਉੱਜਵਲ ਭਵਿੱਖ ਲਈ ਸੇਵਾਵਾਂ ਦੇ ਰਿਹਾ ਹੈ |

0 Comments