ਦਸੂਹਾ : ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿੱਖੇ ਮਿਤੀ 23 ਅਪ੍ਰੈਲ 2022 ਨੂੰ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਰਹਿਨੁਮਾਈ ਹੇਠ ਕਾਲਜ ਦੇ ਭਾਸ਼ਾ ਕਲੱਬ ਵਲੋਂ ਅੰਗ੍ਰੇਜ਼ੀ ਦਿਵਸ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਤਜਿੰਦਰ ਕੌਰ ਨੇ ਸਭ ਨੂੰ ਇਸ ਦਿਵਸ ਦੀ ਪ੍ਸੰਗਕ ਮਹੱਤਤਾ ਬਾਰੇ ਦੱਸਦੇ ਹੋਏ ਸਭ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਰੋਜ਼ਾਨਾ ਕੁਝ ਸਮੇਂ ਲਈ ਗੱਲ ਕਰਨ ਦੀ ਪੇ੍ਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਕਤ 50 ਤੋਂ ਉਪਰ ਦੇਸ਼ਾਂ ਨੇ ਅੰਗਰੇਜ਼ੀ ਨੂੰ ਪ੍ਸ਼ਾਸਕੀ ਭਾਸ਼ਾ ਵਜੋਂ ਅਪਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਦਾ ਮਹੱਤਵ ਹੋਰ
ਵੀ ਵੱਧ ਹੈ, ਇਸ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਕੋਲ ਤਰੱਕੀ ਕਰਨ ਦੇ
ਮੌਕੇ ਜਿਆਦਾ ਹਨ।ਇਸ ਮੌਕੇ ਵੱਖ ਵੱਖ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਭਾਸ਼ਾ ਦੇ ਮਹੱਤਵ
ਨੂੰ ਦਰਸਾਉਂਦੇ ਭਾਸ਼ਣ, ਗੀਤ, ਕਵਿਤਾਵਾਂ ਅਤੇ ਡਾਕੂਮੈਂਟਰੀ ਆਦਿ ਪੇਸ਼ ਕੀਤੇ ਗਏ।ਇਸ ਮੌਕੇ
ਕਾਲਜ ਦੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਬੋਸਕੀ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ
ਸਨ।



0 Comments