ਬਿਜਲੀ ਕੱਟਾ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਟਾਂਡਾ ਵਿਚ ਫੂਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ


 ਕੇਜਰੀਵਾਲ ਤੇ ਭਗਵੰਤ ਮਾਨ ਖਿਲਾਫ ਕੀਤੀ ਨਾਅਰੇਬਾਜ਼ੀ                    

ਟਾਂਡਾ ਉੜਮੁੜ,29 ਅਪ੍ਰੈਲ (ਵਰਿੰਦਰ ਸ਼ਰਮਾ) - ਭਾਜਪਾ ਅਤੇ ਸ਼ਿਰੋਮਣੀ ਅਕਾਲੀ ਦਲ ਸੰਯੁਕਤ ਦੇ ਕਾਰਕੁੰਨਾਂ ਨੇ ਅੱਜ ਟਾਂਡਾ ਵਿਚ ਬਿਜਲੀ ਦੀ ਘਟੀਆ ਸਪਲਾਈ ਦੇ ਵਿਰੋਧ ਵਿਚ ਰੋਸ ਵਿਖਾਵਾ ਕਰਦੇ ਹੋਏ ਆਮ ਆਦਮੀ ਆੜਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ | ਭਾਜਪਾ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਹਰਸੀਪਿੰਡ ਦੀ ਅਗਵਾਈ ਵਿਚ ਹੋਏ ਇਸ ਰੋਸ ਵਿਖਾਵੇ ਦੌਰਾਨ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਸਮੇਤ ਵੱਡੀ ਗਿਣਤੀ ਵਿਚ ਦੋਨਾਂ ਪਾਰਟੀਆਂ ਦੇ ਆਗੂ ਤੇ ਕਾਰਕੁੰਨ ਸ਼ਾਮਲ ਹੋਏ | ਇਸ ਦੌਰਾਨ ਵਰਕਰਾਂ ਨੇ ਸ਼ਿਮਲਾ ਪਹਾੜੀ ਉੜਮੁੜ ਤੋਂ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਅਤੇ ਸਰਕਾਰੀ ਹਸਪਤਾਲ ਚੋਂਕ ਆਕੇ ਸਰਕਾਰ ਦਾ ਪੁਤਲਾ ਫੂਕਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ | ਇਸ ਦੌਰਾਨ ਮਨਜੀਤ ਸਿੰਘ ਦਸੂਹਾ ਅਤੇ ਚਰਨਜੀਤ ਸਿੰਘ ਹਰਸੀਪਿੰਡ ਨੇ 24 ਘੰਟੇ ਬਿਜਲੀ ਸਪਲਾਈ ਦੇਣ ਦੀ ਗਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਖਿਲਾਫ ਗੁੱਸਾ ਜਾਹਰ ਕਰਦਿਆਂ ਆਖਿਆ ਸੂਬੇ ਦੀ ਜਨਤਾ ਕੇਜਰੀਵਾਲ ਦੀਆਂ ਝੂਠੀਆਂ ਗ੍ਰੰਟੀਆਂ ਤੋਂ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ | ਲੰਬੇ ਬਿਜਲੀਂ ਕੱਟਾ ਕਾਰਨ ਪੰਜਾਬ ਵਿਚ ਹਾਹਾਕਾਰ ਮੱਚੀ  ਹੋਈ ਹੈ ਅਤੇ ਕੇਜਰੀਵਾਲ ਪਹਿਲਾ ਦਿੱਲੀ ਤੇ ਹੁਣ ਪੰਜਾਬ ਦੇ ਵਿਕਾਸ ਦਾ ਝੂਠਾ ਮਾਡਲ ਦਿਖਾ ਹੋਰਨਾਂ ਸੂਬਿਆਂ ਵਿਚ ਸੱਤਾ ਹਾਸਲ ਕਰਨ ਦੇ ਤਰਕੀਬਾਂ ਲਗਾ ਰਿਹਾ ਹੈ | ਉਨ੍ਹਾਂ ਆਖਿਆ ਜੇਕਰ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਸਪਲਾਈ ਸਹੀ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ | ਇਸ ਦੌਰਾਨ ਅਨਿਲ ਗੋਰਾ, ਸੁਰਿੰਦਰ ਜਾਜਾ, ਰਾਜਨ ਸੋਂਧੀ,ਰੂਬਲ, ਮਹੇਸ਼ ਸੋਬਤੀ, ਬੋਬੀ ਰਾਜਪੁਰ, ਸੁਰਜੀਤ ਸਿੰਘ ਖਾਲਸਾ, ਰਣਜੀਤ ਸਿੰਘ, ਅਮਨ ਸੈਣੀ,ਸੁਖਵਿੰਦਰ ਸਿੰਘ ਮੂਨਕ, ਸੁਰਜੀਤ ਪਾਲ, ਬਾਵਾ ਮਸੀਤੀ, ਰਾਕੇਸ਼ ਕੁਮਾਰ, ਜੈਨ ਅਹੀਆਪੁਰ,ਸੁਨੀਲ ਜਾਜਾ ਆਦਿ ਮੌਜੂਦ ਸਨ |


Post a Comment

0 Comments