ਦਸੂਹਾ : ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿੱਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੈਸ਼ਨ 2022-24 ਵਾਸਤੇ ਬੀ. ਐੱਡ. ਵਿੱਚ ਦਾਖਲੇ ਲਈ 25 ਮਈ ਤੋਂ 28 ਜੂਨ ਤੱਕ ਭਰੇ ਜਾ ਰਹੇ ਆਨਲਾਈਨ ਫਾਰਮਾਂ ਸੰਬੰਧੀ ਹੈਲਪ ਡੈਸਕ ਖੋਲਿਆ ਗਿਆ ਹੈ। ਪਿਛਲੇ ਸਾਲਾਂ ਦੇ ਅਨੁਭਵ ਤੋਂ ਪਤਾ ਲਗਦਾ ਹੈ ਕਿ ਵਿਦਿਆਰਥੀ ਆਨਲਾਈਨ ਫਾਰਮ ਲਗਿਆਂ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਨ। ਹੁਣ ਬੀ. ਐੱਡ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਹੈਲਪ ਡੈਸਕ ਕਿਸੇ ਵੀ ਕੰਮਕਾਜ ਵਾਲੇ ਦਿਨ 9 ਤੋਂ 3 ਵਜੇ ਤੱਕ ਖੁੱਲਾ ਰਹੇਗਾ। ਆਮ ਦੇਖਣ ਵਿੱਚ ਆਇਆ ਹੈ ਕਿ ਵਿਦਿਆਰਥੀ ਸਭ ਤੋਂ ਵਧ ਗਲਤੀਆਂ ਵਿਸ਼ਿਆਂ ਦੀ ਚੋਣ ਵੇਲੇ ਕਰ ਬੈਠਦੇ ਹਨ, ਜਿਸ ਦਾ ਖਮਿਆਜਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਨਾ ਪੈਂਦਾ ਹੈ। ਇਨ੍ਹਾਂ ਗਲਤੀਆਂ ਤੋਂ ਬਚਣ ਵਾਸਤੇ ਬੀ. ਐੱਡ. ਵਿੱਚ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਾਲਜ ਦੇ ਹੈਲਪ ਡੈਸਕ ਦੇ ਸਹਿਯੋਗ ਨਾਲ ਹੀ ਆਪਣਾ ਫਾਰਮ ਭਰਨ। ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ. ਐੱਡ ਵਿੱਚ ਦਾਖਲੇ ਲਈ ਲਏ ਜਾ ਰਹੇ ਦਾਖਲਾ ਟੈਸਟ ਦੀ ਤਿਆਰੀ ਕਾਲਜ ਵੱਲੋਂ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ। ਚਾਹਵਾਨ ਉਮੀਦਵਾਰ ਕਾਲਜ ਆ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

.jpg)
0 Comments