ਬੇਹੱਦ ਦੁੱਖਦ ਸੂਚਨਾ : ਨਹੀਂ ਰਹੇ MC ਦਲਜੀਤ ਸਿੰਘ ਦਸਮੇਸ਼ ਨਗਰ


 ਟਾਂਡਾ ਉੜਮੁੜ,24 ਮਈ (ਵਰਿੰਦਰ  ਸ਼ਰਮਾ ) - ਨਗਰ ਕੌਂਸਲ ਟਾਂਡਾ ਦੇ ਕਾਂਗਰਸੀ ਕੌਂਸਲਰ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨਹੀਂ ਰਹੇ | ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਦਲਜੀਤ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਦਲਜੀਤ ਸਿੰਘ ਬਿਮਾਰੀ ਤੋਂ ਉੱਬਰ ਗਏ ਸਨ ਅਤੇ ਬੀਤੀ ਸ਼ਾਮ ਕੌਂਸਲਰਾਂ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਏ ਸਨ | ਕਰੀਬ 60 ਵਰ੍ਹਿਆਂ ਦੇ ਦਲਜੀਤ ਸਿੰਘ ਦੀ ਬੇਵਕਤ ਮੌਤ ਦੀ ਖਬਰ ਅੱਜ ਸਵੇਰੇ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ |  ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਟਾਂਡਾ ਪੁਲੀ ਸ਼ਮਸ਼ਾਨਘਾਟ ਵਿਖੇ ਦੁਪਹਿਰ ਡੇਢ ਵਜੇ ਕੀਤਾ ਜਾਵੇਗਾ |

Post a Comment

0 Comments