ਪਿੰਡ ਮਿਆਣੀ ਵਿਚ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਯਾਦ ’ਚ ਲਾਇਆ ਮੈਗਾ ਖੂਨਦਾਨ ਕੈਂਪ

ਟਾਂਡਾ ਉੜਮੁੜ, 11 ਜੂਨ (ਵਰਿੰਦਰ ਸ਼ਰਮਾ)-ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਮਿਆਣੀ ਦੇ ਨੌਜਵਾਨਾਂ ਵੱਲੋਂ ਅੱਜ ਇਕ ਰੋਜ਼ਾ ਮੈਗਾ ਖੂਨਦਾਨ ਕੈਂਪ ਲਾਇਆ ਗਿਆ |

ਕਮਲ ਫਿੱਟਨੈੱਸ ਸੈਂਟਰ ਮਿਆਣੀ ਵਿਚ ਬੀ.ਐੱਮ.ਐੱਸ. ਬਲੱਡ ਸੇਵਾ, ਰਜਤ ਸਟੂਡੀਓ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਦਾ ਉਦਘਾਟਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਗਿਲਜੀਆਂ ਨੇ ਨੌਜਵਾਨਾਂ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਦੁਨੀਆ ਵਿਚ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਸਿੱਧੂ ਮੂਸੇਵਾਲਾ ਨੂੰ ਖੂਨਦਾਨ ਕਰ ਕੇ, ਬੂਟੇ ਲਾ ਕੇ ਸ਼ਰਧਾਂਜਲੀ ਦੇਣੀ ਹੀ ਸੱਚੀ ਸ਼ਰਧਾਂਜਲੀ ਹੈ | ਇਸ ਮੌਕੇ ਉਨ੍ਹਾਂ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ |
ਪ੍ਰਬੰਧਕਾਂ ਪਰਵਿੰਦਰ ਕੁਮਾਰ ਲਾਡੀ, ਰਜਤ ਜਲਾਲਪੁਰ, ਰੋਹਿਤ ਜਲਾਲਪੁਰ, ਰਿੰਕੂ ਮਿਆਣੀ, ਢਿੱਲੋਂ ਮਿਆਣੀ, ਸੰਪੂਰਨ ਸਿੰਘ, ਚਰਨ ਸਿੰਘ, ਅਕਸ਼ੇ ਤੱਲਾਂ, ਗੁਰਪ੍ਰੀਤ ਤੱਲਾਂ ਦੀ ਦੇਖ-ਰੇਖ ਵਿਚ ਲਾਏ ਇਸ ਕੈਂਪ ਦੌਰਾਨ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਟੀਮ ਡਾ. ਗੁਰਪਿੰਦਰ ਕੌਰ, ਰਣਜੀਤ ਕੌਰ, ਗਗਨਦੀਪ ਕੌਰ ਅਤੇ ਰਾਜੂ ਨੇ ਸੇਵਾਵਾਂ ਦਿੱਤੀਆਂ | ਕੈਂਪ ਦੌਰਾਨ 85 ਨੌਜਵਾਨਾਂ ਨੇ ਖੂਨਦਾਨ ਕੀਤਾ |

ਇਸ ਮੌਕੇ ਪੰਚ ਸਨੀ ਕੁਮਾਰ, ਗੁਰਜੀਤ ਸਿੰਘ ਡਿੰਪਾ, ਦੀਪਕ ਜਲੰਧਰ, ਅਕਾਸ਼, ਬੰਟੀ, ਗੈਰੀ, ਸਚਿਨ, ਰਮਨਦੀਪ ਸਿੰਘ, ਜਸਦੀਪ ਸਿੰਘ, ਪਰਵਿੰਦਰ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ, ਦੀਪਕ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਲਵ ਕੁਸ਼, ਕੁਲਦੀਪ, ਰਮੇਸ਼ ਕੁਮਾਰ, ਹਰਪਾਲ ਸਿੰਘ, ਪ੍ਰਦੀਪ ਸਿੰਘ, ਸਿਮਰ, ਧਰਮਿੰਦਰ, ਦੀਪ ਸਿਖਾ, ਰਾਜੂ ਆਦਿ ਮੌਜੂਦ ਸਨ |


 

Post a Comment

0 Comments