FATEH ਅਕੈਡਮੀ ਟਾਂਡਾ ਨੇ ਆਰਮੀ ਗਰਾਊਂਡ ’ਚ ਸਪੋਰਟਸ ਸਮਰ ਕੈਂਪ ਕਰਵਾਇਆ ਸ਼ੁਰੂ

ਸਿਖਾਏ ਜਾਣਗੇ ਵੱਖ-ਵੱਖ ਖੇਡਾਂ ਦੇ ਗੁਰ

ਟਾਂਡਾ ਉੜਮੁੜ, 5 ਜੂਨ (ਵਰਿੰਦਰ ਸ਼ਰਮਾ)-ਫਤਿਹ ਅਕੈਡਮੀ ਵੱਲੋਂ ਆਰਮੀ ਗਰਾਊਂਡ ਟਾਂਡਾ ਵਿਚ ਸਪੋਰਟਸ ਸਮਰ ਕੈਂਪ ਅੱਜ ਸ਼ੁਰੂ ਹੋ ਗਿਆ | ਪ੍ਰਿੰਸੀਪਲ ਦਲਜੀਤ ਕੌਰ, ਵਾਈਸ ਪ੍ਰਿੰਸੀਪਲ ਸੰਦੀਪ ਕੌਰ ਅਤੇ ਡੀ.ਪੀ. ਬਲਕਰਨ ਸਿੰਘ ਦੀ ਦੇਖ-ਰੇਖ ਵਿਚ 5 ਤੋਂ 22 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਦਾ ਉਦਘਾਟਨ ਭਾਈ ਵਰਿੰਦਰ ਸਿੰਘ ਖੱਖ ਅਤੇ ਸੰਸਥਾ ਦੇ ਪ੍ਰਬੰਧਕਾਂ ਤਜਿੰਦਰ ਸਿੰਘ ਢਿੱਲੋਂ ਅਤੇ ਸੁਖਨਿੰਦਰ ਸਿੰਘ ਕਲੋਟੀ ਨੇ ਕੀਤਾ |

ਪਹਿਲੇ ਦਿਨ ਪਰਵਿੰਦਰ ਕੁਮਾਰ ਵੱਲੋਂ ਬੱਚਿਆਂ ਨੂੰ ਯੋਗਾ ਸਿਖਲਾਈ ਨਾਲ ਕੈਂਪ ਦਾ ਆਗਾਜ ਹੋਇਆ | ਇਸ ਦੌਰਾਨ ਭਾਈ ਖੱਖ ਨੇ ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮੀ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ |

ਪ੍ਰਬੰਧਕਾਂ ਢਿੱਲੋਂ ਅਤੇ ਕਲੋਟੀ
ਨੇ ਦੱਸਿਆ ਕਿ ਇਸ ਸਮਰ ਕੈਂਪ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਯੋਗਾ, ਫੁੱਟਬਾਲ, ਵਾਲੀਬਾਲ ਅਤੇ ਹਾਕੀ ਖੇਡ ਦੇ ਗੁਰ ਸਿਖਾਏ ਜਾਣਗੇ | ਕੈਂਪ ਦੌਰਾਨ ਇਨ੍ਹਾਂ ਖੇਡਾਂ ਦੇ ਮਾਹਿਰ ਕੋਚ ਜਿੱਥੇ ਸਿਖਲਾਈ ਦੇਣਗੇ, ਉੱਥੇ ਫਿੱਟਨੈਸ ਲਈ ਵਿਸ਼ੇਸ਼ ਟਰੇਨਰ ਸੇਵਾਵਾਂ ਦੇਵੇਗਾ | ਇਹ ਕੈਂਪ ਰੋਜ਼ਾਨਾ ਸਵੇਰੇ 5.30 ਵਜੇ ਤੋਂ ਸਵੇਰੇ 7 ਵਜੇ ਤੱਕ ਚੱਲੇਗਾ | ਅੱਜ ਹਾਕੀ ਕੋਚ ਤਰਲੋਕ ਸਿੰਘ ਨੇ ਬੱਚਿਆਂ ਨੂੰ ਹਾਕੀ ਖੇਡ ਦੇ ਗੁਰ ਸਿਖਾਏ |

ਇਸ ਮੌਕੇ ਪਰਮਿੰਦਰ ਸਿੰਘ, ਤਰਨਜੀਤ ਸਿੰਘ, ਅਮਜਦ ਅਲੀ, ਸ਼ਰਤ ਤਲਵਾੜ, ਰਜਿੰਦਰ ਸਿੰਘ, ਮਨਪ੍ਰੀਤ ਕੌਰ, ਸੁਖਜਿੰਦਰ ਕੌਰ, ਬਲਜੀਤ ਕੌਰ, ਗੁਰਜਿੰਦਰ ਕੌਰ, ਨੀਤੀ ਸ਼ਰਮਾ, ਸਿਮਰਨ ਸੈਣੀ, ਰਾਜਵੀਰ ਕੌਰ, ਵੈਜੰਤੀ ਵਰਮਾ, ਸੁਖਪਾਲ ਸਿੰਘ, ਤਜਿੰਦਰ ਸਿੰਘ ਵਿੱਕੀ ਆਦਿ ਮੌਜੂਦ ਸਨ |

 

Post a Comment

0 Comments