ਟਾਂਡਾ ਉੜਮੁੜ ,7 ਅਗਸਤ(ਵਰਿੰਦਰ ਸ਼ਰਮਾ)- ਇਲਾਕੇ ਦੀ ਮੋਹਰੀ ਸਿੱਖਿਆ ਸੰਸਥਾ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹੋਏ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਦੀ ਝਾਕੀ ਪੇਸ਼ ਕੀਤੀ | ਜਿਸ ਵਿਚ ਭਾਗ ਲੈਂਦੇ ਸਮੂਹ ਵਿਦਿਆਰਥੀਆਂ ਨੇ ਪੰਜਾਬੀ ਪਹਿਰਾਵੇ ਵਿਚ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਸਕੂਲ ਵਿਚ ਪੰਜਾਬ ਦੇ ਮੇਲੇ ਦਾ ਮਾਹੌਲ ਸਿਰਜਿਆ | ਇਸ ਦੌਰਾਨ ਵਿਦਿਆਰਥਣਾਂ ਨੇ ਸੁਹਾਗ,ਘੋੜੀਆ,ਟੱਪੇ ਅਤੇ ਲੋਕ ਗੀਤ ਵੀ ਗਾਏ ਅਤੇ ਗਿੱਧਾ ਅਤੇ ਭੰਗੜੇ ਵਿਚ ਧਮਾਲਾਂ ਪਾਉਂਦੇ ਹੋਏ ਪੰਜਾਬੀ ਵਿਰਸੇ ਨੂੰ ਵਿਖਾਇਆ ।
ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਵੀ ਅਨੇਕਾਂ ਮਨੋਰੰਜਕ ਖੇਡਾਂ ਵਿਚ ਭਾਗ ਲਿਆ |
ਸਕੂਲ ਦੇ ਡਾਇਰੈਕਟਰ ਪ੍ਰੋ.ਜੀ. ਐੱਸ. ਮੁਲਤਾਨੀ ਨੇ ਸਬ ਨੂੰ ਤੀਆਂ ਦੇ ਤਿਓਹਾਰ ਦੀਆਂ
ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਅਮੀਰ ਵਿਰਾਸਤ ਅਤੇ ਸਭਿਆਚਾਰ ਨੂੰ ਸੰਭਾਲਣ ਦਾ ਸੰਦੇਸ਼
ਦਿੰਦੇ ਹੋਏ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਕੂਲ
ਦੇ ਪ੍ਰਿੰਸੀਪਲ ਮਿਸ ਪੂਜਾ ਪਟਿਆਲ ਨੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਕਿ
ਅਸੀਂ ਜਿੱਥੇ ਲੜਕੀਆਂ ਨੂੰ ਪੜ੍ਹਨਾ-ਲਿਖਣਾ ਸਿਖਾਉਂਦੇ ਹਾਂ, ਉੱਥੇ ਹੀ ਉਨ੍ਹਾਂ ਨੂੰ ਹਰ
ਸਮੱਸਿਆ ਦਾ ਟਾਕਰਾ ਕਰਨ ਦੇ ਯੋਗ ਵੀ ਬਣਾਉਣਾ ਚਾਹੀਦਾ ਹੈ, ਤਾਂ ਜੋ ਉਹ ਜੀਵਨ ਵਿਚ ਆਤਮ
ਨਿਰਭਰ ਬਣ ਸਕਣ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਮੂਹ ਸਟਾਫ਼ ਦਾ ਪੂਰਾ
ਯੋਗਦਾਨ ਹੈ




0 Comments