ਇਸ ਦੌਰਾਨ ਸ਼੍ਰੀ ਰਾਮਲੀਲਾ ਵਿਚ ਕਲਾਕਾਰਾਂ ਨੇ ਵਿਭੀਸ਼ਣ ਸ਼ਰਣਾਗਤੀ, ਅੰਗਦ ਸੰਵਾਦ, ਲਕਸ਼ਮਣ ਮੂਰਛਾ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ | ਇਸ ਦੌਰਾਨ ਰਾਮਲੀਲਾ ਵਿਚ ਰਾਵਣ ਨੇ ਭਰੇ ਦਰਬਾਰ ਵਿਚ ਆਪਣੇ ਭਰਾ ਵਿਭੀਸ਼ਨ ਨੂੰ ਲੱਤ ਮਾਰ ਕੇ ਲੰਕਾ ਤੋਂ ਬਾਹਰ ਕੱਢ ਦਿੱਤਾ। ਫਿਰ ਵਿਭੀਸ਼ਨ ਸ਼੍ਰੀ ਰਾਮ ਜੀ ਕੋਲ ਪਹੁੰਚਦਾ ਹੈ ਅਤੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸਦਾ ਹੈ। ਸ਼੍ਰੀ ਰਾਮ ਨੇ ਵਿਭੀਸ਼ਣ ਨੂੰ ਲੰਕਾਪਤੀ ਬਣਾਉਣ ਦਾ ਭਰੋਸਾ ਦਿੱਤਾ। ਬਾਲੀ ਦੇ ਪੁੱਤਰ ਅੰਗਦ ਨੂੰ ਫਿਰ ਤੋਂ ਸ਼ਾਂਤੀ ਦੂਤ ਵਜੋਂ ਲੰਕਾ ਭੇਜਿਆ ਗਿਆ। ਪਰ ਹੰਕਾਰੀ ਰਾਵਣ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ।
ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਜੰਗ ਦਾ ਐਲਾਨ ਹੋ ਜਾਂਦਾ ਹੈ। ਯੁੱਧ ਦੀ ਕਮਾਨ ਸ਼੍ਰੀ ਰਾਮ ਜੀ ਵੱਲੋਂ ਲਕਸ਼ਮਣ ਨੂੰ ਅਤੇ ਲੰਕਾ ਤੋਂ ਮੇਘਨਾਥ ਨੂੰ ਸੌਂਪੀ ਜਾਂਦੀ ਹੈ। ਯੁੱਧ ਵਿਚ ਮੇਘਨਾਦ ਧੋਖੇ ਨਾਲ ਲਕਸ਼ਮਣ ਜੀ ਉੱਤੇ ਇਕ ਸ਼ਕਤੀ ਤੀਰ ਨਾਲ ਹਮਲਾ ਕਰਦਾ ਹੈ ਅਤੇ ਲਕਸ਼ਮਣ ੀ ਬੇਹੋਸ਼ ਹੋ ਜਾਂਦੇ ਹਨ। ਇਹ ਦ੍ਰਿਸ਼ ਦੇਖ ਕੇ ਦਰਸ਼ਕ ਭਾਵੁਕ ਹੋ ਗਏ। ਇਸ ਮੌਕੇ ਕਲੱਬ ਵੱਲੋਂ ਗਿਲਜੀਆਂ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਹਰੀ ਕ੍ਰਿਸ਼ਨ ਸੈਣੀ, ਪਿੰਕੀ ਸੰਗਰ, ਰਾਜੇਸ਼ ਲਾਡੀ, ਕ੍ਰਿਸ਼ਨ ਬਿੱਟੂ, ਆਸ਼ੂ ਵੈਦ, ਕੁਲਦੀਪ ਸਿੰਘ ਦੇਹਰੀਵਾਲ, ਡਿੰਪੀ ਖੋਸਲਾ, ਗੁਰਮੁੱਖ ਸਿੰਘ, ਅਮਿਤ ਸੰਗਰ, ਜਸਵਿੰਦਰ ਕਾਕਾ, ਰਵਿੰਦਰਪਾਲ ਸਿੰਘ ਗੋਰਾ, ਚਾਂਦ ਜਾਂਗੜਾ, ਤਰਸੇਮ ਲਾਲ, ਬਾਗਾ, ਅਨਿਲ ਪਿੰਕਾ, ਰਿੰਕੂ ਹਾਂਡਾ, ਅਰਜੁਨ ਜੈਨ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਉੜਮੁੜ ਵਿਖੇ ਸ਼੍ਰੀ ਰਾਮਾ ਡਰਾਮਾਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਰਾਤ ਦਾ ਉਦਘਾਟਨ ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ। ਇਸ ਮੌਕੇ ਪ੍ਰਧਾਨ ਜੁਨਿੰਦਰ ਬਹਿਲ, ਬ੍ਰਹਮ ਸੈਣੀ, ਨਵਦੀਪ ਕੁਮਾਰ, ਲਲਿਤ ਕੁਮਾਰ, ਸੁਭਾਸ਼ ਰੇਹਾਨ, ਹੀਰਾ ਲਾਲ ਸ਼ਰਮਾ, ਪੰਕਜ ਸਚਦੇਵਾ, ਡਾ. ਰਾਜਾ ਦਿਆਲ ਦੀ ਅਗਵਾਈ ਵਿਚ ਗਿਲਜੀਆਂ ਅਤੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ।



0 Comments