ਸ਼ਹੀਦ ਭਗਤ ਸਿੰਘ ਕੱਲਬ ਨੇ ਕੀਤਾ ਗਗਨ ਵੈਦ ਤੇ ਡਾ. ਅਮਿਤ ਪਾਠਕ ਦਾ ਸਨਮਾਨ

 

                                 ਪਾਰਕ ’ਚ ਲਾਇਆ ਜਾਵੇਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ : ਵੈਦ

ਟਾਂਡਾ ਉੜਮੁੜ, 16 ਅਕਤੂਬਰ (ਵਰਿੰਦਰ ਸ਼ਰਮਾ)-ਸ਼ਹੀਦ-ਆਜ਼ਮ-ਸਰਦਾਰ ਭਗਤ ਸਿੰਘ ਯਾਦਗਾਰੀ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਕਲੱਬ ਪਾਰਕ ਵਿਚ ਕਰਵਾਏ ਗਏ ਸਮਾਗਮ ਵਿਚ ਸਮਾਜਿਕ ਵਿਕਾਸ ਦੇ ਖੇਤਰ ਵਿਚ ਯੋਗਦਾਨ ਦੇਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ | ਕਲੱਬ ਪ੍ਰਧਾਨ ਮਹਿੰਦਰ ਅਹੀਆਪੁਰੀ ਦੀ ਅਗਵਾਈ ਵਿਚ ਹੋਏ ਸਮਾਗਮ ਦੇ ਪਹਿਲੇ ਪੜਾਅ ਵਿਚ ਸਮੂਹ ਮੈਂਬਰਾਂ ਨੇ ਸ਼ਹੀਦਾਂ ਦੇ ਬੁੱਤਾਂ ’ਤੇ ਫੁੱਲ ਅਰਪਿਤ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ | ਜਿਸ ਤੋਂ ਬਾਅਦ ਕਲੱਬ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਸੇਵੀ ਕੰਮਾਂ ਲਈ ਕੈਂਬਰਿਜ ਅਰਥ ਸਕੂਲ ਦੇ ਪ੍ਰੈਜ਼ੀਡੈਂਟ ਗਗਨ ਵੈਦ ਅਤੇ ਅਨੇਕਾਂ ਮੁਫਤ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਵਾਲੇ ਪਾਠਕ ਹਸਪਤਾਲ ਦੇ ਡਾ. ਅਮਿਤ ਪਾਠਕ ਦਾ ਕਲੱਬ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |

ਇਸ ਮੌਕੇ ਗਗਨ ਵੈਦ ਨੇ ਕਲੱਬ ਵੱਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲੇ ਰੱਖਣ ਦੇ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ ਅਤੇ ਪਾਰਕ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲੁਆਉਣ ਦਾ ਐਲਾਨ ਕੀਤਾ | ਇਸ ਮੌਕੇ ਡਾ. ਪਾਠਕ ਨੇ ਦੱਸਿਆ ਕਿ ਜਲਦ ਹੀ ਪਾਰਕ ਵਿਚ ਮੈਗਾ ਮੁਫਤ ਮੈਡੀਕਲ ਕੈਂਪ ਲਾਇਆ ਜਾਵੇਗਾ |

ਇਸ ਮੌਕੇ ਅਸ਼ਵਨੀ ਕੁਮਾਰ ਸ਼ਰਮਾ, ਰਾਜੇਸ਼ ਜਸਰਾ, ਸ਼ਾਮ ਲਾਲ, ਹਰਭਜਨ ਸਿੰਘ, ਹੀਰਾ ਪੁਰੀ, ਸੁਲਤਾਨ ਮੁਹੰਮਦ, ਚਮਨ ਲਾਲ, ਰਾਕੇਸ਼ ਸ਼ਰਮਾ, ਵਿਨੋਦ ਚਾਵਲਾ, ਐੱਸ. ਪੀ. ਸਿੰਘ, ਰਮੇਸ਼ ਲਾਲ, ਪ੍ਰਤਾਪ ਸਿੰਘ, ਤਾਰਾ ਸਿੰਘ ਸੈਣੀ, ਬ੍ਰਿਜ ਪੁਰੀ, ਬਾਬਾ ਸਤਪਾਲ, ਕੁਲਵਿੰਦਰ ਸਿੰਘ, ਸ਼ਿਵ ਕੁਮਾਰ ਸ਼ਰਮਾ ਆਦਿ ਮੌਜੂਦ ਸਨ |

 


 

Post a Comment

0 Comments