ਟਾਂਡਾ ਉੜਮੁੜ, 7 ਨਵੰਬਰ (ਵਰਿੰਦਰ ਸ਼ਰਮਾ )-ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਡਾ. ਕਰਨ ਕੁਮਾਰ ਸੈਣੀ ਨੇ ਅੱਜ ਐੱਸ.ਐੱਮ.ਓ. ਟਾਂਡਾ ਦਾ ਕਾਰਜਭਾਰ ਸੰਭਾਲ ਲਿਆ ਹੈ |
ਸੀ.ਐੱਚ.ਸੀ. ਕਾਹਨੂੰਵਾਨ ਤੋਂ ਤਬਦੀਲ ਹੋ ਕੇ ਆਏ ਡਾ. ਸੈਣੀ ਦਾ ਅੱਜ ਦੁਪਹਿਰ ਹਸਪਤਾਲ ਪਹੁੰਚਣ ’ਤੇ ਸਮੂਹ ਸਟਾਫ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਚਾਰਜ ਸੰਭਾਲਣ ਤੋਂ ਬਾਅਦ ਡਾ. ਸੈਣੀ ਨੇ ਆਖਿਆ ਕਿ ਉਹ ਸਮੂਹ ਸਟਾਫ ਮੈਂਬਰਾਂ ਨਾਲ ਮਿਲਕੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਜਾਰੀ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਦਾ ਪਹੁੰਚਾਉਣ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾਵਾਂ ਦਿੱਤੀਆਂ ਜਾਣਗੀਆਂ |
ਇਸ ਮੌਕੇ ਐੱਸ.ਐੱਮ.ਓ. ਸ਼ਾਮਚੁਰਾਸੀ ਡਾ. ਜਤਿੰਦਰ ਸਿੰਘ ਗਿੱਲ, ਡਾ. ਬਲਜੀਤ ਕੌਰ, ਡਾ. ਵਿਕਰਮਜੀਤ ਸਿੰਘ, ਡਾ. ਮਨਦੀਪ ਕੌਰ, ਡਾ. ਸੋਨੀਆ, ਡਾ. ਕਰਨ ਵਿਰਕ, ਡਾ. ਸ਼ਗੁਨ, ਡਾ. ਮੀਨਾਕਸ਼ੀ ਸੈਣੀ, ਚੀਫ ਫਾਰਮੇਸੀ ਅਫਸਰ ਬਲਰਾਜ ਸਿੰਘ, ਕੁਲਵੀਰ ਸਿੰਘ, ਬੀ.ਈ.ਈ. ਅਵਤਾਰ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਸ਼ਸ਼ੀ ਬਾਲਾ, ਰਜਿੰਦਰ ਸਿੰਘ, ਜਤਿੰਦਰ ਸਿੰਘ, ਗੁਰਦੀਪ ਸਿੰਘ, ਨਵਜੋਤ ਕੌਰ, ਬਲਜੀਤ ਸਿੰਘ, ਜਰਨੈਲ ਸਿੰਘ, ਸਵਿੰਦਰ ਸਿੰਘ ਆਦਿ ਮੌਜੂਦ ਸਨ |
0 Comments