ਪਰਵਾਸੀ ਪੰਜਾਬੀ ਜੋੜੇ ਵਲੋਂ ਅਹੀਆਪੁਰ ਸਕੂਲ ਨੂੰ ਇਲੈਕਟ੍ਰਿਕ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਭੇਂਟ

ਟਾਂਡਾ ਉੜਮੁੜ, 23 ਅਕਤੂਬਰ (ਨਵਦੀਪ ਸਿੰਘ  ) -  ਅਹੀਆਪੁਰ ਯੂਥ ਕਲੱਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਹੀਆਪੁਰ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਜੋੜੇ ਵੱਲੋਂ ਸਕੂਲ ਨੂੰ ਇਲੈਕਟ੍ਰਿਕ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਭੇਂਟ  ਕੀਤਾ ਗਿਆ | ਕਲੱਬ ਪ੍ਰਧਾਨ ਚੇਤਨ ਸੋਂਧੀ, ਸਮਾਜ ਸੇਵਕ ਆਸ਼ੂ ਵੈਦ, ਹਿਨਾ ਸੋਂਧੀ ਵੈਦ  ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ
 advt.                                                                                                                                                                     ਜੋੜੇ  ਲਵੀ ਵੈਦ ਅਤੇ ਲਕਸ਼ਮੀ  ਵੈਦ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਹ ਉਪਕਰਨ ਸਕੂਲ ਮੁਖੀ ਕੁਲਦੀਪ ਕੌਰ ਨੂੰ ਭੇਂਟ  ਕੀਤੇ | ਸਕੂਲ ਸਟਾਫ ਵੱਲੋਂ ਪ੍ਰਵਾਸੀ ਭਾਰਤੀ ਜੋੜੇ ਨੂੰ ਸਨਮਾਨਿਤ ਕੀਤਾ |

Post a Comment

0 Comments