ਟਾਂਡਾ, 20 ਅਕਤੂਬਰ (ਨਵਦੀਪ ਸਿੰਘ) - ਬੇਟ ਇਲਾਕੇ ਦੇ ਪਿੰਡ ਜਲਾਲਪੁਰ ਵਿੱਚ ਚੋਰਾਂ ਨੇ
ਬੀਤੀ ਰਾਤ ਵਿਦੇਸ਼ ਗਏ ਦੋ ਪਰਿਵਾਰਾਂ ਦੀਆਂ ਕੋਠੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ
ਕੀਤੀ ਹੈ . ਚੋਰਾਂ ਨੇ ਤਰਲੋਕ ਸਿੰਘ ਪੁੱਤਰ ਸਰਦਾਰ ਸਿੰਘ ਅਤੇ ਗਿਰਧਾਰ ਸਿੰਘ ਦੇ ਘਰਾਂ
ਨੂੰ ਨਿਸ਼ਾਨਾ ਬਣਾਇਆ ਹੈ . ਚੋਰੀ ਬਾਰੇ ਪਤਾ ਲੱਗਣ ਉਪਰੰਤ ਟਾਂਡਾ ਪੁਲਸ ਨੂੰ ਸੂਚਨਾ
ਦਿੱਤੀ ਗਈ ਹੈ . ਇਸ ਸੰਬੰਧੀ ਜਾਣਕਾਰੀ ਦਿੰਦੇ ਤਰਲੋਕ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ,
ਪਿੰਡ ਵਾਸੀ ਜਸਵੰਤ ਸਿੰਘ ਬਿੱਟੂ ਅਤੇ ਲਖਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਤਰਲੋਕ ਸਿੰਘ
ਆਪਣੇ ਪੁੱਤਰਾਂ ਨੂੰ ਮਿਲਣ ਅਮਰੀਕਾ ਗਏ ਹੋਏ ਹਨ ਅਤੇ ਗਿਰਧਾਰ ਸਿੰਘ ਆਪਣੇ ਪਰਿਵਾਰ ਕੋਲ
ਇੰਗਲੈਂਡ ਗਏ ਹੋਏ ਹਨ . ਚੋਰਾਂ ਨੇ ਬੰਦ ਪਈਆਂ ਕੋਠੀਆਂ ਵਿੱਚ ਦਾਖਲ ਹੋਕੇ ਤਸੱਲੀ ਨਾਲ
ਅਲਮਾਰੀਆਂ ਤੋੜ ਕੇ ਚੋਰੀ ਕੀਤੀ ਹੈ . ਉਨਾਂ ਦੱਸਿਆ ਕਿ ਚੋਰਾਂ ਵਲੋਂ ਕੀਤੇ ਨੁਕਸਾਨ ਦਾ
ਪਤਾ ਦੋਨਾਂ ਪਰਿਵਾਰਾਂ ਦੇ ਵਾਪਸ ਆਉਣ ਤੇ ਹੀ ਪਤਾ ਲੱਗ ਸਕੇਗਾ . ਲਿਹਾਜ਼ਾ ਟਾਂਡਾ ਪੁਲਸ
ਮਾਮਲੇ ਦੀ ਜਾਂਚ ਕਰ ਰਹੀ ਹੈ
advt.
advt.



0 Comments