ਗਿਲਜੀਆਂ ਨੇ ਆਪਣੀ ਸਿਆਸੀ ਮਹਾਰਤ ਨਾਲ ਜਿਤਾਈ ਮੁਕੇਰੀਆਂ ਦੀ ਚੋਣ
ਮੁਕੇਰੀਆਂ (ਨਵਦੀਪ ਸਿੰਘ ) - ਮੁਕੇਰੀਆਂ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੇ ਕਿਲੇ ਨੂੰ ਬਚਾਉਣ ਵਿੱਚ ਨਿਭਾਏ ਫੈਸਲਾਕੁੰਨ ਰੋਲ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿ
ਆਸੀ ਸਲਾਹਕਾਰ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਰਣਨੀਤੀ ਦਾ ਲੋਹਾ ਅੱਜ ਰਾਜਨੀਤਿਕ ਮਾਹਿਰ ਵੀ ਮੰਨ ਰਹੇ ਹਨ | ਲੋਕ ਸਭਾ ਚੋਣਾਂ ਵਿੱਚ 38 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਪਿਛੜਣ ਤੋ ਬਾਅਦ ਵਿਧਾਇਕ ਰਜਨੀਸ਼ ਬੱਬੀ ਦੀ ਬਿਮਾਰੀ ਅਤੇ ਮੌਤ ਕਾਰਨ ਵਿਗੜੇ ਹਲਕੇ ਦੀ ਤਾਣੇ ਬਾਣੇ ਮੁੜ ਲੀਹੇ ਲੈਕੇ ਆਉਣਾ ਇਕ ਵੱਡੀ ਚਨੌਤੀ ਸੀ | ਜਾਤੀਗਤ ਸਮੀਕਰਨ ਅਤੇ ਹਲਕੇ ਵਿੱਚ ਕਾਂਗਰਸ ਗਈ ਇਕਜੁੱਟਤਾ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਲਾਹਕਾਰ ਗਿਲਜੀਆਂ ਨੂੰ ਚੁਣਿਆ | ਬੀ.ਸੀ. ਵਰਗ ਦੇ ਸੂਬਾਈ ਆਗੂ ਸੰਗਤ ਸਿੰਘ ਗਿਲਜੀਆਂ ਨੇ ਇਸ ਜਿੰਮੇਵਾਰੀ ਨੂੰ ਲੈਕੇ ਬਹੁਤ ਘੱਟ ਸਮੇ ਵਿੱਚ ਟੀਮਾਂ ਬਣਾਕੇ ਚਾਰ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਤਜੁਰਬੇ ਨਾਲ ਮੁਕੇਰੀਆਂ ਦੀ ਚੋਣ ਮੁਹਿੰਮ ਜਦੋ ਸ਼ੁਰੂ ਕੀਤੀ ਉਸ ਸਮੇ ਪਹਿਲੀ ਲੋਕ ਸਭਾ ਚੋਣਾਂ ਵਿੱਚ 38 ਹਜ਼ਾਰ ਵੋਟਾਂ ਦੀ ਦੀ ਘਾਟ ਨੂੰ ਕਵਰ ਕਰਨਾ ਸੀ | ਇਸ ਲਈ ਗਿਲਜੀਆਂ ਨੇ ਬੀ.ਸੀ. ਵਰਗ ਵੱਖ ਵੱਖ ਬਿਰਾਦਰੀਆਂ ਅਤੇ ਖਾਸ ਕਰਕੇ ਲੁਬਾਣਾ ਭਾਈਚਾਰੇ ਦੀਆਂ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿੱਚ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ | ਇਸਦੇ ਨਾਲ ਹੀ ਰਜਨੀਸ਼ ਕੁਮਾਰ ਬੱਬੀ ਦੀ ਮੌਤ ਤੋਂ ਬਾਅਦ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਸਥਾਨਕ ਆਗੂਆਂ ਨੂੰ ਵਿਸ਼ਵਾਸ਼ ਵਿੱਚ ਲੈਕੇ ਚੋਣ ਮੁਹਿੰਮ ਵਿੱਚ ਤੋਰਨ ਵਿੱਚ ਆਪਣਾ ਸਿਆਸੀ ਤਜਰਬਾ ਵਰਤੋਂ ਵਿੱਚ ਲਿਆਂਦਾ |

ਗਿਲਜੀਆਂ ਨੇ ਆਪਣੀ ਸਿਆਸੀ ਮਹਾਰਤ ਨਾਲ ਮੁਕੇਰੀਆਂ ਵਿੱਚ ਵਿਧਾਇਕ ਬੱਬੀ ਦੀ ਬਿਮਾਰੀ ਕਾਰਨ ਕਾਂਗਰਸ ਪਾਰਟੀ ਦੀਆਂ ਕਮੀਆਂ ਅਤੇ ਉਭਰੇ ਹਲਕੇ ਦੇ ਮੁੱਦਿਆਂ ਨੂੰ ਫਿੱਕੇ ਪਾ ਹਲਕੇ ਦੇ ਲੋਕਾਂ ਵਿੱਚ ਮੁੜ ਤੋਂ ਹਲਕੇ ਦੀ ਬੇਹਤਰੀ ਦਾ ਮਾਹੌਲ ਸਿਰਜਣ ਦਾ ਭਰੋਸਾ ਦੇਕੇ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ਼ ਬਹਾਲ ਕਰਵਾਇਆ | ਹਲਕਾ ਮੁਕੇਰੀਆਂ ਵਿੱਚ ਆਮ ਖੁੰਢ ਚਰਚਾ ਵੇਖਣ ਸੁਣਨ ਨੂੰ ਮਿਲੀ ਕਿ ਉਪ ਚੋਣ ਵਿੱਚ ਗਿਲਜੀਆਂ ਦੀ ਸਿਆਸੀ ਸੂਝ ਬੂਝ ਹੀ ਸੀ ਕਿ ਹਲਕੇ ਵਿੱਚ ਕੁਝ ਮਹੀਨੇ ਪਹਿਲਾ ਲੋਕ ਸਭਾ ਚੋਣਾਂ ਵਿੱਚ ਬੁਰੀ ਤਰਾਂਪਸਤ ਹੋਈ ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰਦਿਆਂ ਜਿੱਥੇ 38 ਹਜ਼ਾਰ ਦੀ ਹਾਰ ਨੂੰ ਕਵਰ ਕੀਤਾ ਉੱਥੇ 3500 ਵੋਟਾਂ ਨਾਲ ਕਾਂਗਰਸ ਉਮੀਦਵਾਰ ਇੰਦੂ ਬਾਲਾ ਨੂੰ ਜਿਤਾਇਆ
0 Comments